Punjabi Wikimedians/Wikimedia Summit 2019

From Meta, a Wikimedia project coordination wiki

ਵਿਕੀਮੀਡੀਆ ਸਮਿਟ 2019 ਵਿੱਚ ਪੰਜਾਬੀ ਵਿਕੀਮੀਡੀਅਨਜ਼ ਵੱਲੋਂ ਨੁਮਾਇੰਦਾ ਚੁਣਨ ਲਈ ਆਖ਼ਰੀ ਮਿਤੀ 16 ਦਸੰਬਰ ਹੈ। ਇਸ ਸਾਲ ਪਿਛਲੇ ਸਾਲ ਦੇ ਉਲਟ ਸਿਰਫ਼ ਇੱਕ ਨੁਮਾਇੰਦਾ ਭੇਜਣਾ ਹੈ। ਇਸਦੇ ਨਾਲ ਹੀ ਮੇਰਾ ਸੁਝਾਅ ਹੈ ਕਿ ਆਪਾਂ ਪਿੱਛਲੇ ਸਾਲ ਵਾਂਗੂੰ ਨਾਮਜ਼ਦ ਕੀਤੇ ਗਏ ਮੈਂਬਰਾਂ ਦੇ ਕੰਮ ਨੂੰ ਇੱਕ-ਦੂਜੇ ਦੀ ਤੁਲਨਾ ਵਿੱਚ ਨਾ ਦੇਖੀਏ ਸਗੋਂ ਨਾਮਜ਼ਦ ਮੈਂਬਰਾਂ ਨੂੰ ਪਹਿਲਾਂ ਆਪਸ ਵਿੱਚ ਗੱਲ ਕਰਕੇ ਉਹਨਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਦਾ ਮੌਕਾ ਦਈਏ। ਇੰਝ ਕਿਸੇ ਸਿੱਟੇ ਉੱਤੇ ਨਾ ਪਹੁੰਚਣ ਦੀ ਹਾਲਤ ਵਿੱਚ ਕੋਈ ਹੋਰ ਪ੍ਰਕ੍ਰਿਆ ਅਪਣਾਈ ਜਾਵੇਗੀ। ਪਰ ਇਸਦੇ ਨਾਲ ਹੀ ਇਹ ਦੇਖਣਾ ਵੀ ਜ਼ਰੂਰੀ ਹੈ ਕਿ ਨਾਮਜ਼ਦ ਹੋਣ ਵਾਲੇ ਮੈਂਬਰ ਕੁਝ ਨਿਮਨਤਮ ਸ਼ਰਤਾਂ ਦੀ ਪੂਰਤੀ ਜ਼ਰੂਰ ਕਰਨ ਜਿਵੇਂ ਕਿ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਦੀਆਂ ਆਫਲਾਈਨ ਗਤੀਵਿਧੀਆਂ ਵਿੱਚ ਸਰਗਰਮ ਯੋਗਦਾਨ ਪਾਉਣਾ ਅਤੇ ਇਸ ਯੂਜ਼ਰ ਗਰੁੱਪ ਨੂੰ ਇੱਕ ਸੰਸਥਾ ਵਜੋਂ ਸਥਾਪਿਤ ਕਰਨ ਵਿੱਚ ਯੋਗਦਾਨ ਪਾਉਣਾ।

ਸਮਾਂ ਘੱਟ ਹੋਣ ਕਰਕੇ ਸਿਰਫ਼ 14 ਦਸੰਬਰ ਤੱਕ ਹੀ ਨਾਮਜ਼ਦਗੀਆਂ ਪਾਈਆਂ ਜਾ ਸਕਦੀਆਂ ਹਨ। ਫਿਰ ਦੋ ਦਿਨਾਂ ਦੇ ਅੰਦਰ-ਅੰਦਰ ਨਤੀਜਾ ਕਰਨਾ ਹੈ। ਸਮੇਂ ਦੀ ਘਾਟ ਲਈ ਮੈਂ ਤੁਹਾਡੇ ਸਭ ਤੋਂ ਮੁਆਫ਼ੀ ਮੰਗਦਾ ਹਾਂ।

ਨਾਮਜ਼ਦ ਕਰਨ ਵਾਲੇ ਵਿਅਕਤੀ ਆਪਣੇ ਬਾਰੇ ਅਤੇ ਸੰਸਥਾ ਲਈ ਆਪਣੇ ਕੰਮ ਬਾਰੇ ਦੱਸਣ। ਇਸਦੇ ਨਾਲ ਹੀ ਉਹ ਇਹ ਵੀ ਦੱਸਣ ਕਿ ਇਸ ਕਾਨਫਰੰਸ ਵਿੱਚ ਉਹ ਕੀ ਸਿੱਖਣਾ ਚਾਹੁੰਦੇ ਹਨ ਅਤੇ ਵਾਪਿਸ ਆਕੇ ਕੀ-ਕੀ ਕਰਨ ਦੀ ਇੱਛਾ ਰੱਖਦੇ ਹਨ।

--Satdeep Gill (talk) 14:11, 12 December 2018 (UTC)[reply]

ਟਿੱਪਣੀ[edit]

ਵਿਕੀਮੀਡੀਆ ਸਮਿਟ 2019 ਵਿੱਚ ਭਾਗ ਲੈਣ ਲਈ ਨਿਤੇਸ਼ ਅਤੇ ਮੈਂ ਆਪਣੇ ਨਾਮ ਨਾਮਜ਼ਦ ਕੀਤੇ ਸਨ। ਮੈਂ ਦੱਸਣਾ ਚਾਹੁੰਦਾ ਹਾਂ ਕਿ ਵਿਕੀਸੋਰਸ ਕਮਿਊਨਿਟੀ ਯੂਜ਼ਰ ਗਰੁੱਪ ਵੱਲੋਂ ਮੇਰੀ ਇਸ ਕਾਨਫਰੰਸ ਲਈ ਚੋਣ ਹੋ ਚੁੱਕੀ ਹੈ। ਇਸ ਲਈ ਮੈਂ ਪੰਜਾਬੀ ਵਿਕੀਮੀਡੀਅਨਜ਼ ਯੂਜ਼ਰ ਗਰੁੱਪ ਵੱਲੋਂ ਨਿਤੇਸ਼ ਨੂੰ ਭੇਜਣ ਦੀ ਸਿਫ਼ਾਰਸ਼ ਕਰਦਾ ਹਾਂ--Gurlal Maan (talk) 12:11, 16 December 2018 (UTC)[reply]

  • ਬਰਲਿਨ ਕਾਨਫਰੰਸ ਵਿਚ ਸਾਮਿਲ ਹੋਣ ਜਾ ਰਹੇ ਦੋਨਾਂ ਦੋਸਤਾਂ ਨੂੰ ਸ਼ੁਭਕਾਮਨਾਵਾਂ। ਉਮੀਦ ਕਰਦਾਂ ਹਾਂ ਕੇ ਦੋਨੇ ਬਹੁਤ ਸਾਰਾ ਗਿਆਨ ਕਾਨਫਰੰਸ ਵਿੱਚੋਂ ਲੈ ਕੇ ਆਉਣਗੇ ਅਤੇ ਭਾਈਚਾਰੇ ਦੀ ਤਰੱਕੀ ਲਈ ਵਚਨਬੱਧ ਹੋਣਗੇ। ਸ਼ੁੱਭਕਾਮਨਾਵਾਂ--Stalinjeet Brar (talk) 07:48, 17 December 2018 (UTC)[reply]

ਨਾਮਜ਼ਦਗੀ - 1[edit]

ਮੈਂ 2014 ਵਿਚ ਪੰਜਾਬੀ ਵਿਕੀਪੀਡੀਆ ਵਿਚ ਸ਼ਾਮਲ ਹੋਈ। ਮੇਰਾ ਆਰੰਭਿਕ ਸ਼ੌਂਕ ਆਨਲਾਈਨ ਲੇਖ ਸੰਪਾਦਨ ਹੈ। ਸ਼ੁਰੂ ਤੋਂ ਹੀ ਮੇਰੇ ਲੇਖ ਔਰਤਾਂ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਬਾਰੇ ਸੰਪਾਦਨ 'ਤੇ ਕੇਂਦ੍ਰਿਤ ਹਨ।

ਹੌਲੀ-ਹੌਲੀ ਮੈਂ ਪੰਜਾਬੀ ਭਾਈਚਾਰੇ ਦੀਆਂ ਬੈਠਕਾਂ ਵਿੱਚ ਹਿੱਸਾ ਲੈਣਾ ਸ਼ੁਰੂ ਕਰ ਦਿੱਤਾ। ਮੈਂ ਰਾਇਲ ਸਿਟੀ ਪਟਿਆਲਾ, ਪੂਰਬੀ ਪੰਜਾਬ ਦੀ ਰਾਜਧਾਨੀ ਚੰਡੀਗੜ ਅਤੇ ਭਾਰਤ ਦੀ ਰਾਜਧਾਨੀ ਦਿੱਲੀ ਵਿੱਚ ਕੀਤੀਆਂ ਗਈਆਂ ਸਾਰੀਆਂ ਬੈਠਕਾਂ ਦਾ ਹਿੱਸਾ ਰਹੀ ਹਾਂ। ਅਕਤੂਬਰ 2015 ਦੇ ਦੌਰਾਨ, ਮੈਂ ਚੰਡੀਗੜ ਵਿੱਚ ਕੀਤੀ ਗਈ ਵਰਕਸ਼ਾਪ ਦੀ ਯੋਜਨਾਬੰਦੀ ਲਈ ਟੀਮ ਦਾ ਹਿੱਸਾ ਰਹੀ ਹਾਂ।

2016 ਵਿਚ, ਮੈਂ ਪੱਛਮੀ ਪੰਜਾਬ ਅਤੇ ਪੂਰਬੀ ਪੰਜਾਬ ਦੇ ਸੰਪਾਦਕ "ਸਾਂਝ" ਦਾ ਇੱਕ ਹਿੱਸਾ ਰਹੀ ਹਾਂ ਅਤੇ ਮੈਂ ਆਨਲਾਈਨ ਅਖਬਾਰ "ਕਿਵੀ ਪੰਜਾਬ" ਵਿਚ ਇਸ ਈਵੈਂਟ ਵਾਲੇ ਸੰਪਾਦਨ-ਏ-ਥੌਨ ਬਾਰੇ ਇਕ ਲੇਖ ਲਿਖਿਆ ਸੀ, ਜਿਸ ਵਿਚ ਇਸ ਸਾਰੇ ਸੋਧ-ਏ-ਥੌਨ ਬਾਰੇ ਵੇਰਵੇ ਦਿੱਤੇ ਸਨ। 2016 ਵਿੱਚ, ਮੈਂ "ਵਿਕੀ-ਕਾਨਫਰੈਂਸ ਇੰਡੀਆ" ਵਿੱਚ ਸਥਾਨਕ ਪ੍ਰਬੰਧਨ ਟੀਮ ਦਾ ਹਿੱਸਾ ਵੀ ਸੀ। ਮੈਂ ਕਿਵੀ ਪੰਜਾਬ ਵਿਚ "ਵਿਕੀ-ਕਾਨਫਰੈਂਸ ਇੰਡੀਆ ਇੰਡੀਆ" ਬਾਰੇ ਵੀ ਇਕ ਲੇਖ ਲਿਖਿਆ ਸੀ, ਜਿਸ ਵਿਚ ਕਾਨਫਰੰਸ ਦੇ ਸਾਰੇ ਅੰਕੜੇ ਉਪਲਬਧ ਸਨ।

2016-2017 ਵਿੱਚ, ਮੈਂ ਦਿੱਲੀ ਵਿਚ ਆਯੋਜਿਤ ਹਰ ਤਰ੍ਹਾਂ ਦੀਆਂ ਮੀਟਿੰਗਾਂ ਅਤੇ ਸਮਾਗਮਾਂ ਵਿਚ ਯੋਗਦਾਨ ਪਾ ਰਹੀ ਹਾਂ ਜੋ ਸਾਂਝੇ ਤੌਰ ਤੇ ਪੰਜਾਬੀ ਵਿਕਿਮੀਡਿਆ ਦੁਆਰਾ ਆਯੋਜਿਤ ਕੀਤੇ ਗਏ ਸਨ ਅਤੇ ਇਨ੍ਹਾਂ ਵਿਚੋਂ ਕੁਝ "ਫੈਮਿਨੀਜ਼ਮ ਇਨ ਇੰਡੀਆ" ਨਾਮ ਦੀ ਇਕ ਸੰਸਥਾ ਦੁਆਰਾ ਸੰਚਾਲਿਤ ਸਨ।

8 ਦਸੰਬਰ 2016, ਨੂੰ ਬੀਬੀਸੀ ਦੇ 100 ਔਰਤਾਂ ਐਡਿਟਾ-ਏ-ਥਾਨ ਵਿੱਚ ਇੱਕ ਟ੍ਰੇਨਰ ਦੇ ਰੂਪ ਵਿੱਚ ਯੋਗਦਾਨ ਪਾਇਆ।

ਅਪ੍ਰੈਲ 15, 2017 ਨੂੰ, "ਫੈਮਿਨੀਜ਼ਮ ਇਨ ਇੰਡੀਆ" ਨਾਲ ਮਿਲ ਕੇ, ਮੈਂ ਨਵੀਂ ਦਿੱਲੀ ਵਿੱਚ "ਸੈਕਸੁਅਲ ਐਸਾਲਟ ਅਵੇਅਰਨੈਸ ਮਹੀਨੇ" ਨਾਮ ਦੀ ਸੰਪਾਦਨ-ਏ-ਥੋਨ ਦਾ ਆਯੋਜਨ ਕੀਤਾ।

22 ਜੁਲਾਈ 2016 ਨੂੰ, ਮੈਂ ਵਿਕੀਮੀਡੀਆ ਦੀ ਰਣਨੀਤੀ ਮੀਟ-ਅੱਪ, ਨੂੰ ਦਿੱਲੀ ਵਿੱਚ ਸੰਗਠਿਤ ਕੀਤਾ।

ਪਿਛਲੇ ਇਕ ਸਾਲ ਤੋਂ, ਮੈਂ 650 ਤੋਂ ਵੱਧ ਦਿਨਾਂ ਲਈ ਨਿਰੰਤਰ ਵਿਕੀਪੀਡੀਆ ਨੂੰ ਸੰਪਾਦਿਤ ਕਰ ਰਹੀ ਹਾਂ। ਇਹ ਸਭ ਸਿਰਫ ਇਕ ਸਧਾਰਨ 100 ਵਿਕੀ ਡੇਅਜ਼ ਘਟਨਾ ਨਾਲ ਸ਼ੁਰੂ ਹੋਇਆ ਅਤੇ ਹੁਣ ਮੇਰੀ ਨਾਨ-ਸਟੌਪ ਮੁੰਹਿਮ ਪੰਜਾਬੀ ਭਾਈਚਾਰੇ ਲਈ ਇੱਕ ਆਊਟਰੀਚ ਮਾਡਲ ਬਣ ਗਈ ਹੈ। ਗੈਰ-ਵਿਕਿਮੀਡੀਅਨਜ਼ ਪੰਜਾਬੀ ਲੋਕਾਂ ਨੂੰ ਵਿਕੀ ਜਗਤ ਵੱਲ ਆਕਰਸ਼ਿਤ ਕਰਦੇ ਹਨ ਜਦੋ ਉਹ ਮੇਰੇ 100 ਵਿਕੀ ਡੇਅਜ਼ ਦੀਆਂ ਪੋਸਟਾਂ ਨੂੰ ਦੇਖਦੇ ਹਨ। ਹੈਰਾਨੀ ਵਾਲੀ ਗੱਲ ਇਹ ਹੈ ਕਿ ਸਾਰੇ ਲੇਖ ਔਰਤਾਂ ਨਾਲ ਸੰਬੰਧਤ ਹਨ।

ਮੈਂ ਪੰਜਾਬੀ ਵਿਕੀਪੀਡੀਆ ਦੇ ਲਿੰਗ ਵਖਰੇਵੇਂ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ। ਕਿਉਂਕਿ ਹੁਣ ਤੱਕ ਮੈਂ ਇਕੋ ਪੰਜਾਬੀ ਵਿਕੀ ਮੀਡੀਆ ਔਰਤ ਹਾਂ ਜੋ ਲਿੰਗ ਵਖਰੇਵੇਂ ਨੂੰ ਘਟਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਮੇਰੇ ਯਤਨਾਂ ਦੇ ਕਾਰਨ, ਮੇਰੇ ਬਾਰੇ ਪੰਜਾਬੀ ਅਖ਼ਬਾਰ, 'ਪੰਜਾਬੀ ਜਾਗਰਾਨ' ਵਿਚ ਇਕ ਲੇਖ ਛਪਿਆ ਸੀ। ਮੈਂ ਸੋਸ਼ਲ ਮੀਡੀਆ ਤੇ ਵਿਕੀਪੀਡੀਆ ਨੂੰ ਵੱਧ ਤੋਂ ਵੱਧ ਵਿਸਤ੍ਰਿਤ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ।

ਪੰਜਾਬੀ ਵਿਕੀਮੀਡੀਅਨਾ ਦੁਆਰਾ ਮੋਦੀ ਕਾਲਜ ਪਟਿਆਲਾ ਵਿਚ ਇਕ ਵਰਕਸ਼ਾਪ ਦਾ ਆਯੋਜਨ ਕੀਤਾ। ਮੈਂ ਉਨ੍ਹਾਂ ਲੇਖਾਂ ਨੂੰ ਸੂਚੀਬੱਧ ਕੀਤਾ ਜੋ ਸਮੇਂ ਦੌਰਾਨ ਬਣਾਏ ਜਾਣੇ ਸਨ ਅਤੇ ਮੈਂ ਇਸ ਮੌਕੇ ਵੀ ਇੰਸਟ੍ਰਕਟਰ ਵੀ ਸੀ। ਮੋਦੀ ਕਾਲਜ ਵਿੱਚ ਹੋਈ ਇਸ ਵਰਕਸ਼ਾਪ ਦਾ ਪੇਜ ਵੀ ਮੈਂ ਸਹੀ ਰੂਪ ਵਿੱਚ ਤਿਆਰ ਕੀਤਾ।

ਟਾਈਗਰ ਪ੍ਰੋਜੈਕਟ, ਜੋ ਇਕ ਕੌਮੀ ਪੱਧਰ ਦਾ ਲੇਖ ਲਿਖਣ ਦਾ ਮੁਕਾਬਲਾ ਸੀ, ਮੈਂ ਇਸ ਪ੍ਰੋਜੈਕਟ ਨੂੰ ਉਤਸਾਹਿਤ ਕਰਨ ਲਈ ਦੋ ਇਵੈਂਟਾਂ ਦਾ ਆਯੋਜਨ ਕੀਤਾ। ਜੋ ਇੱਕ ਪਟਿਆਲਾ ਵਿਚ ਅਤੇ ਦੂਸਰਾ ਦਿੱਲੀ ਵਿੱਚ ਕਰਵਾਇਆ ਗਿਆ ਸੀ। ਪਟਿਆਲਾ ਵਿੱਚ "ਟਾਈਗਰ ਪ੍ਰੋਜੈਕਟ" ਦੇ ਅਧੀਨ ਕਰਵਾਇਆ ਗਿਆ ਲੇਖ ਮੁਕਾਬਲਾ ਵੀ ਔਰਤਾਂ ਨਾਲ ਸੰਬੰਧਿਤ ਸੀ। ਜਿਸ ਵਿੱਚ ਮੁੱਖ ਹਿੱਸੇਦਰ ਕੁੜੀਆਂ ਹੀ ਸਨ। ਇਸ ਸਮੇਂ ਕੁਝ ਨਵੀਆਂ ਔਰਤਾਂ ਨੂੰ ਵਿਕੀਪੀਡੀਆ ਨਾਲ ਜੋੜਿਆ ਗਿਆ।

ਇਸ ਤੋਂ ਇਲਾਵਾ ਇੱਕ WWWW ਨਾਮੀ ਇੱਕ ਆਨਲਾਈਨ ਐਡਿਟਾਥਾਨ ਕਰਵਾਇਆ ਗਿਆ। ਇਸ ਵਿੱਚ ਮਾਨਸਿਕ, ਸਮਾਜਿਕ ਅਤੇ ਸਰੀਰਕ ਸਮੱਸਿਆਵਾਂ ਸੰਬੰਧੀ ਲੇਖ ਬਣਾਏ ਗਏ। ਇਸ ਮੁਹਿੰਮ ਦੇ ਅਧੀਨ 'ਦੋ ਆਫ ਲਾਇਨ ਇਵੈਂਟ' ਵੀ ਆਯੋਜਿਤ ਕੀਤੇ ਗਏ। ਮਨੋਵਿਗਿਆਨੀ ਮਾਹਿਰਾਂ ਦੁਆਰਾ ਔਰਤਾਂ ਦੀ ਮਾਨਸਿਕਤਾ ਬਾਰੇ ਵਿਚਾਰ ਕੀਤੀ ਗਈ। ਇਸ ਦੇ ਨਾਲ ਹੀ ਨਵੇਂ ਬੰਦਿਆ ਨੂੰ ਵਿਕੀਪੀਡੀਆ ਬਾਰੇ ਜਾਣੁ ਕਰਵਾਇਆ ਗਿਆ। ਇਸ ਦੇ ਨਾਲ ਹੀ, ਮੈਂ ਵਿਕਿਸੋਰਸ ਟਰੇਨਿੰਗ ਵਰਕਸ਼ਾਪ ਪ੍ਰੋਗਰਾਮ ਅਤੇ ਟਾਈਗਰ ਪ੍ਰੋਜੈਕਟ ਵਰਕਸ਼ਾਪ ਦੀ ਪ੍ਰਬੰਧਕੀ ਟੀਮ ਦਾ ਹਿੱਸਾ ਰਹੀ। --Nitesh Gill (talk) 15:58, 14 December 2018 (UTC)[reply]


ਨਾਮਜ਼ਦਗੀ - 2[edit]

ਮੈਂ 2014 ਤੋਂ ਪੰਜਾਬੀ ਵਿਕੀਪੀਡੀਆ ਉੱਤੇ ਕੰਮ ਕਰ ਰਿਹਾਂ ਹਾਂ। ਵਿਕੀਪੀਡੀਆ ਤੇ ਕੰਮ ਕਰਨ ਲਈ ਦੋ ਗੱਲਾਂ ਮੇਰੀਆਂ ਪ੍ਰੇਰਨਾਸ੍ਰੋਤ ਹਨ- ਗਿਆਨ ਦਾ ਮੁਫ਼ਤ ਪ੍ਰਸਾਰ ਅਤੇ ਭਾਸ਼ਾ ਦੀ ਤਰੱਕੀ ਜੋ ਵਿਕੀਪੀਡੀਆ ਅਤੇ ਦੂਜੇ ਵਿਕੀ ਪ੍ਰੋਜੈਕਟਾਂ ਦਾ ਮੰਤਵ ਵੀ ਹੈ। ਇਸ ਉਦੇਸ਼ ਨੂੰ ਲੋਕਾਂ ਦੇ ਵੱਡੇ ਸਮੂਹ ਤੱਕ ਲੈਕੇ ਜਾਣਾ ਮੇਰਾ ਪ੍ਰਮੁੱਖ ਮਕਸਦ ਹੈ।

ਮੈਂ ਹੁਣ ਤੱਕ ਆਨਲਾਈਨ ਤੇ ਅਾਫ਼ਲਾਈਨ ਦੋਵੇਂ ਤਰ੍ਹਾਂ ਦੇ ਕੰਮਾਂ ਵਿੱਚ ਆਪਣਾ ਯੋਗਦਾਨ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਆਨਲਾਈਨ ਕੰਮਾਂ ਨਾਲ ਵਿਕੀਪੀਡੀਆ, ਵਿਕੀਸਰੋਤ, ਕਾਮਨਜ਼, ਵਿਕੀਡਾਟਾ ਤੇ ਗਿਆਨ ਸਮੱਗਰੀ ਉਪਲਬਧ ਕਰਵਾਉਣ, ਗੁਣਵੱਤਾ ਵਧਾਉਣ ਅਤੇ ਪਾਠਕ ਦੀ ਪਹੁੰਚ ਕਰਨ ਯੋਗ ਬਣਾਉਣ ਵਿੱਚ ਮਦਦ ਕੀਤੀ ਹੈ। ਅਾਫ਼ਲਾਈਨ ਤੌਰ ਤੇ ਈਵੈਂਟ ਆਰਗੇਨਾਈਜ਼ ਕਰਨੇ, ਯੂਜ਼ਰ ਗਰੁੱਪ ਦੇ ਵਿਕਾਸ ਲਈ ਰਣਨੀਤੀਆਂ ਬਣਾਉਣੀਆਂ, ਵਿਕੀ ਪ੍ਰੋਜੈਕਟਸ ਸਬੰਧੀ ਲੋਕਾਂ ਨੂੰ ਜਾਗਰੁਕ ਕਰਨ ਦੀ ਲਹਿਰ ਚਲਾਉਣਾ ਅਤੇ ਬਾਕੀ ਹਰ ਤਰਾਂ ਦੇ ਅਾਫ਼ਸਟੇਜ ਕੰਮਾਂ ਵਿੱਚ ਯੋਗਦਾਨ ਪਾਉਣ ਦਾ ਕੰਮ ਕੀਤਾ ਹੈ।

ਵਿਕਿਪੀਡੀਆ[edit]

2015 ਵਿੱਚ ਵਿਕੀਪੀਡੀਅਾ ਵਰਕਸ਼ਾਪ ਵਿੱਚ ਭਾਗ ਲਿਆ। 2016 ਵਿੱਚ ਵਿਕੀਕਾਨਫ਼ਰੰਸ ਇੰਡੀਆ ਵਿੱਚ ਯੋਗਦਾਨ ਪਾਇਆ। 2017 ਵਿੱਚ ਪੰਜਾਬੀ ਯੂਨੀਵਰਸਿਟੀ ਵਿੱਚ ਕੀਤੀਆਂ ਵਰਕਸ਼ਾਪਾਂ ਵਿੱਚ ਪ੍ਰਬੰਧਕੀ ਰੋਲ ਅਦਾ ਕੀਤਾ। ਅਪ੍ਰੈਲ -ਮਈ 2018 ਦੇ ਪ੍ਰਜੈਕਟ ਟਾਈਗਰ ਲੇਖ ਲਿਖਣ ਮੁਕਾਬਲੇ ਵਿੱਚ ਭਾਗ ਲੈਣ ਲਈ ਵਰਤੋਂਕਾਰਾਂ ਨੂੰ ਪ੍ਰੋਤਸਾਹਿਤ ਕੀਤਾ ਅਤੇ ਮੁਕਾਬਲੇ ਨੂੰ ਮਜ਼ਬੂਤ ਬਣਾਉਣ ਲਈ ਦੋ ਈਵੈਂਟ ਇੱਕ ਆਫਲਾਈਨ ਅਤੇ ਇੱਕ ਆਨਲਾਈਨ ਈਵੈਂਟ ਕਰਵਾਏ। ਆਨਲਾੲੀਨ ਈਵੈਂਟ ਵਿੱਚ 14 ਵਰਤੋਂਕਾਰਾਂ ਨੇ ਪੰਜਾਬੀ ਵਿਕੀਪੀਡੀਆ ਦੇ ਇਤਿਹਾਸ ਵਿੱਚ ਪਹਿਲੀ ਵਾਰ ਇੱਕ ਦਿਨ ਵਿੱਚ ਯੋਗ ਸਾਈਜ਼ ਦੇ 70 ਲੇਖ ਬਣਾਏ। ਵਿਕੀਪੀਡੀਆ ਬਾਰੇ ਜ਼ਮੀਨੀ ਪੱਧਰ ਤੇ ਲੋਕਾਂ ਨੂੰ ਜਾਗਰੁਕ ਕਰਨ ਅਤੇ ਵਿਕੀਪੀਡੀਆ ਅਤੇ ਦੂਜੇ ਪ੍ਰੋਜੈਕਟਾਂ ਤੇ ਆਪਣਾ ਯੋਗਦਾਨ ਪਾਉਣ ਲਈ ਨਕੋਦਰ ਵਿਖੇ ਪੰਜਾਬੀ ਲੋਕਧਾਰਾ ਫੇਸਬੁੱਕ ਗਰੁੱਪ ਦੇ ਸਾਲਾਨਾ ਸਮਾਗਮ ਵਿੱਚ ਲੋਕਾਂ ਨੂੰ ਵਿਕੀ ਤੇ ਯੋਗਦਾਨ ਪਾਉਣ ਲਈ ਅਪੀਲ ਕੀਤੀ। ਵਿਦਿਆਰਥੀਆਂ ਦੀ ਵਿਕੀਪੀਡੀਆ ਵਿੱਚ ਸ਼ਮੂਲੀਅਤ ਲਈ ਅਤੇ ਪੰਜਾਬੀ ਸਾਹਿਤ ਦੀ ਕੁੱਝ ਜ਼ਰੂਰੀ ਸਮੱਗਰੀ ਨੂੰ ਵਿਕੀਪੀਡੀਆ ਤੇ ਲਿਆਉਣ ਲਈ ਪਿਛਲੇ ਚਾਰ ਸਾਲਾਂ (2014) ਤੋਂ ਐਜੂਕੇਸ਼ਨ ਪ੍ਰੋਗਰਾਮ ਵਿੱਚ ਸਰਗਰਮ ਭੂਮਿਕਾ ਨਿਭਾ ਰਿਹਾ ਹਾਂ।

ਵਿਕੀਸਰੋਤ[edit]

ਅਪ੍ਰੈਲ 2017 ਵਿੱਚ ਪੰਜਾਬੀ ਵਿਕੀਸਰੋਤ ਵੱਖਰੇ ਡੋਮੇਨ ਦੇ ਤੌਰ ਤੇ ਹੋਂਦ ਵਿੱਚ ਆਇਆ। ਉਸਤੋਂ ਪਹਿਲਾਂ ਕਾਮਨ ਵਿਕੀਸਰੋਤ ਤੇ ਕੁੱਝ ਕੰਮ ਕੀਤਾ ਪਰ ਪੰਜਾਬੀ ਵਿਕੀਸਰੋਤ ਤੇ ਮਈ 2017 ਤੋਂ 100 ਵਿਕੀਸਰੋਤ ਦਿਨਾਂ ਦੇ ਚੈਲੇਂਜ ਤੋਂ ਸਰਗਰਮੀ ਨਾਲ ਕੰਮ ਸ਼ੁਰੂ ਕੀਤਾ ਅਤੇ 100 ਪੇਜ ਹੱਥੀਂ ਟਾਈਪ ਕੀਤੇ ਕਿਉਂਕਿ ਉਸ ਵਕਤ ਓਸੀਆਰ ਸਹੀ ਕੰਮ ਨਹੀਂ ਸੀ ਕਰਦਾ। ਪਿਛਲੇ ਡੇਢ ਕੁ ਸਾਲ ਤੋਂ ਪੰਜਾਬੀ ਵਿਕੀਸਰੋਤ ਤੇ ਐਡਮਿਨ ਹਾਂ। ਆਨਲਾਈਨ ਪੱਧਰ ਤੇ ਕਿਤਾਬਾਂ ਨੂੰ ਅਪਲੋਡ ਕਰਨ, ਇੰਡੈਕਸ ਬਣਾਉਣ, ਓਸੀਆਰ ਕਰਨ, ਪਰੂਫ਼ਰੀਡ ਕਰਨ ਦਾ ਕੰਮ ਕਰ ਰਿਹਾ ਹਾਂ। ਆਫ਼ਲਾਈਨ ਪੱਧਰ ਤੇ ਗੁਰੀਲਾ ਗਲੈਮ ਅਤੇ ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਨਾਲ ਕੋਲੈਬੋਰੇਸ਼ਨ ਤਹਿਤ ਵਿਕੀਸਰੋਤ ਲਈ ਕਿਤਾਬਾਂ ਪ੍ਰਾਪਤ ਕੀਤੀਆਂ ਅਤੇ ਸਕੈਨ ਕੀਤੀਆਂ। ਵਿਕੀਸਰੋਤ ਨਾਲ ਨਵੇਂ ਵਰਤੋਂਕਾਰਾਂ ਨੂੰ ਜੋੜਨ ਲਈ ਨਵੰਬਰ 2017 ਵਿੱਚ ਇੱਕ ਵਰਕਸ਼ਾਪ ਕਰਵਾਈ ਜਿਸ ਵਰਕਸ਼ਾਪ ਰਾਹੀਂ ਵਿਕੀਸੋਰਤ ਨਾਲ ਜੁੜੀ Harpreet Kaur ਨੇ ਬਹੁਤ ਚੰਗਾ ਯੋਗਦਾਨ ਪਾਇਆ ਹੈ। ਇਸਤੋਂ ਬਾਅਦ ਵਿਕੀਸਰੋਤ ਦੀ ਸਾਰਥਿਕਤਾ ਸੰਬੰਧੀ ਲੋਕਾਂ ਨੂੰ ਜਾਗਰੁਕ ਕਰਨ ਲਈ ਐਫ਼.ਐਮ. ਪਟਿਆਲਾ ਰੇਡਿਓ ਤੇ ਗੱਲਬਾਤ ਕੀਤੀ। ਕਿਤਾਬਾਂ ਦੀ ਪਰੂਫ਼ਰੀਡਿੰਗ ਦੇ ਕੰਮ ਨੂੰ ਸਰਗਰਮ ਕਰਨ ਲਈ ਦੋ ਪਰੂਫ਼ਰੀਡ ਈਵੈਂਟ ਅਗਸਤ ਅਤੇ ਸਤੰਬਰ 2018 ਮਹੀਨੇ ਵਿੱਚ ਕਰਵਾਏ। ਜਿੰਨਾਂ ਨੇ ਪੰਜਾਬੀ ਵਿਕੀਸਰੋਤ ਦੀ ਪ੍ਰਤੀਬੱਧ ਟੀਮ ਬਣਾਉਣ ਵਿੱਚ ਬਹੁਤ ਵੱਡਾ ਰੋਲ ਅਦਾ ਕੀਤਾ। ਜਨਵਰੀ 2018 ਵਿੱਚ ਟੀਟੀਟੀ ਦੌਰਾਨ ਸੀਆਈ ਐਸ ਤੋਂ ਵਿਕੀਸਰੋਤ ਦੀ ਸਪੈਸ਼ਲ ਟਰੇਨਿੰਗ ਲਈ ਮੰਗ ਕੀਤੀ, ਜੋ ਨਵੰਬਰ 2018 ਵਿੱਚ ਜਯੰਤਾਨਾਥ ਦੀ ਜੀ ਅਗਵਾਈ ਵਿੱਚ ਹੋਈ , ਇਸ ਵਿਕੀਸਰੋਤ ਟਰੇਨਿੰਗ ਵਰਕਸ਼ਾਪ ਨੂੰ ਆਰਗੇਨਾਈਜ਼ ਕਰਨ ਵਿੱਚ ਆਪਣਾ ਯੋਗਦਾਨ ਪਾਇਆ।

ਕਾਮਨਜ਼[edit]

ਕਾਮਨਜ਼ ਉੱਤੇ ਕੰਮ ਕਰਨ ਦੀ ਸ਼ੁਰੂਅਾਤ ਪਿੰਡਾਂ ਦੀਆਂ ਫੋਟੋਜ਼ ਖਿੱਚ ਕੇ ਪਾਉਣ ਤੋਂ ਕੀਤੀ ਸੀ। ਇਸਤੋਂ ਬਾਅਦ ਕਾਮਨਜ਼ ਲਈ ਐਕਸੀਪੀਡੀਸ਼ਨਜ਼ ਕੀਤੀਆਂ। ਪੰਜਾਬੀ ਸੱਭਿਆਚਾਰ, ਲੋਕਧਾਰਾ ਦੀ ਪੇਸ਼ਕਾਰੀ ਨਾਲ ਸੰਬੰਧਿਤ ਲੱਗਣ ਵਾਲੇ ਵਿਰਾਸਤੀ ਮੇਲਾ, ਬਠਿੰਡਾ ਵਿੱਚ ਪੰਜਾਬੀ ਗਹਿਣਿਆਂ, ਬਰਤਨਾਂ, ਸੰਦਾਂ, ਪਕਵਾਨਾਂ, ਨਾਚਾਂ ਦੀਆਂ ਫੋਟੋਜ਼ ਖਿੱਚਕੇ ਕਾਮਨਜ਼ ਤੇ ਅਪਲੋਡ ਕੀਤੀਆਂ। ਪਟਿਅਾਲਾ ਜ਼ੂ ਅਤੇ ਅਨੰਦਪੁਰ ਸਾਹਿਬ, ਨੈਣਾ ਦੇਵੀ, ਅਤੇ ਪੰਜਾਬ ਦੇ ਹੋਰ ਧਾਰਮਿਕ ਗੁਰਦੁਆਰਿਆਂ ਸੰਬੰਧੀ ਐਕਸੀਪੀਡੀਸ਼ਨ ਕੀਤੀ।

ਵਿਕੀਮੀਡੀਆ ਸਮਿਟ ਤੋਂ ਸਿੱਖਣ ਦੀ ਲੋਚਾ[edit]

  • ਵਿਕੀਮੀਡੀਆ ਸਮਿਟ ਪ੍ਰਮੁੱਖ ਤੌਰ ਮੂਵਮੈਂਟ ਸਟਰੈਟਜੀ ਨਾਲ ਸੰਬੰਧਿਤ ਹੈ। ਜਿਸ ਵਿੱਚ ਮੈਂ ਗਲੋਬਲ ਸਟਰੈਟਜੀ ਪ੍ਰੋਸੈਸ ਬਾਰੇ ਸਿੱਖਾਂਗਾ ਤੇ ਉਸ ਦੇ ਆਧਾਰ ਤੇ ਆਪਣੇ ਯੂਜ਼ਰ ਗਰੁੱਪ ਦੇ ਵਿਕਾਸ ਲਈ ਨਵੀਆਂ ਨੀਤੀਆਂ ਸੁਝਾਵਾਂਗਾ।
  • ਇਸਦੇ ਨਾਲ ਹੀ ਮੈਂ ਇਸ ਕਾਨਫਰੰਸ ਵਿੱਚੋਂ ਗਲੋਬਲ ਵਿਕੀਸਰੋਤ ਦੇ ਕੰਮ ਕਰਨ ਦੇ ਤਰੀਕੇ, ਵਿਕੀਸਰੋਤ ਨਾਲ ਲੋਕਾਂ ਨੂੰ ਜੋੜਨ ਦੇ ਤਰੀਕੇ ਬਾਰੇ ਸਿੱਖਾਂਗਾ।
  • ਜ਼ਮੀਨੀ ਪੱਧਰ ਤੇ ਲੋਕਾਂ ਦਰਮਿਆਨ ਵਿਕੀ ਜਾਗਰੁਕਤਾ ਪੈਦਾ ਕਰਨ ਦੇ ਕੀ-ਕੀ ਪੜਾਅ, ਤਕਨੀਕਾਂ ਅਤੇ ਮਾਧਿਅਮ ਹੋ ਸਕਦੇ ਹਨ, ਇਹ ਸਭ ਸਿੱਖਣ ਦੀ ਕੋਸ਼ਿਸ਼ ਕਰਾਂਗਾ।

ਵਿਕੀਪ੍ਰੋਜੈਕੇਟਸ ਅਤੇ ਯੂਜ਼ਰ ਗਰੁੱਪ ਲਈ ਕੀ ਕਰਾਂਗਾ ?[edit]

ਨੀਤੀ ਨਿਰਮਾਣ ਦੇ ਮਸਲੇ ਵਿੱਚ ਅਸੀਂ ਗਲੋਬਲ ਪੱਧਰ ਦੀਆਂ ਨੀਤੀਆਂ ਨੂੰ ਅਪਣਾ ਰਹੇ ਹਾਂ ਅਤੇ ਅੱਗੇ ਵਧ ਰਹੇ ਹਾਂ ਜੋ ਬਹੁਤ ਚੰਗੀ ਗੱਲ ਹੈ ਪਰ ਪਿਛਲੇ ਸਮੇਂ ਤੋਂ ਮੈਂ ਕੁੱਝ ਨਵੀਆਂ ਨੀਤੀਆਂ ਬਣਾੳਣ ਦੀ ਗੱਲ ਕਰ ਰਿਹਾ ਹਾਂ, ਮੇਰਾ ਮੰਨਣਾ ਹੈ ਕਿ ਜੇ ਅਸੀਂ ਪੰਜਾਬੀ ਵਿਕੀਪੀਡੀਆ ਅਤੇ ਦੂਜੇ ਵਿਕੀ ਪ੍ਰੋਜੈਕਟਾਂ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਸਾਨੂੰ ਉਹਨਾਂ ਨੀਤੀਆਂ ਦੀ ਜ਼ਰੂਰਤ ਹੈ ਜੋ ਪੰਜਾਬ ਦੀਆਂ ਹਕੀਕੀ ਲੋੜਾਂ ਵਿੱਚੋਂ ਪੈਦਾ ਹੋਣ। ਇਸ ਲਈ ਸਾਨੂੰ ਪੰਜਾਬੀ ਲੋਕਾਂ ਤੋਂ ਉਹਨਾਂ ਦੀਆਂ ਇੰਟਰਨੈੱਟ, ਭਾਸ਼ਾ, ਤਕਨੀਕ ਅਤੇ ਸਿੱਖਣ ਸਿਖਾਉਣ ਦੇ ਮਾਧਿਅਮਾਂ ਸੰਬੰਧੀ ਕੀ ਲੋੜਾਂ ਹਨ, ਪੰਜਾਬੀ ਵਿਕੀਪੀਡੀਆ, ਪੰਜਾਬੀ ਵਿਕੀਸਰੋਤ ਤੇ ਕਿਹੋ ਜਿਹੀ ਸਮੱਗਰੀ ਉਪਲਬਧ ਹੋਣੀ ਚਾਹੀਦੀ ਹੈ, ਤਕਨਾਲੋਜੀ ਦੇ ਤਬਦੀਲ ਹੋਣ ਨਾਲ ਕੀ ਕੁੱਝ ਵਾਪਰਨ ਦੀ ਸੰਭਾਵਨਾ ਹੈ, ਪੰਜਾਬੀ ਸਮਾਜ 2025 ਤੱਕ ਕਿਹੋ ਜਿਹਾ ਹੋਵੇਗਾ, ਉਸ ਵੇਲੇ ਸਾਡੇ ਵਿਕੀ ਪ੍ਰੋਜੈਕਟਸ ਦੀ ਕੀ ਸਾਰਥਿਕਤਾ ਹੋਵੇਗੀ, ਬਾਰੇ ਜਾਨਣ ਦੀ ਬੇਹੱਦ ਲੋੜ ਹੈ। ਇਸ ਲਈ ਮੈਂ ਪੰਜਾਬ ਨੂੰ ਕੁੱਝ ਹਿੱਸਿਆਂ ਵਿੱਚ ਵੰਡ ਕੇ ਚੋਣਵੀਆਂ ਥਾਵਾਂ ਤੇ ਵਿਦਿਆਰਥੀਅਾਂ, ਅਧਿਆਪਕਾਂ, ਵਿਦਵਾਨਾਂ ਅਤੇ ਹੋਰ ਲੋਕਾਂ ਤੋਂ ਸਰਵੇ ਰਾਹੀਂ ਇਹੋ ਜਿਹੇ ਸਵਾਲਾਂ ਸੰਬੰਧੀ ਲੋਕਾਂ ਦੇ ਵਿਚਾਰ ਜਾਣਾਂਗਾ। ਇਹ ਸਰਵੇ ਪੇਪਰ ਸਰਵੇ, ਇੰਟਰਵਿਊ ਰਾਹੀਂ ਅਤੇ ਆਨਲਾਈਨ ਸਰਵੇ ਹੋ ਸਕਦਾ ਹੈ। ਇਸ ਦੀ ਮਿਆਦ 2 ਤੋਂ 3 ਮਹੀਨੇ ਹੋ ਸਕਦੀ ਹੈ। ਸਰਵੇ ਰਾਹੀਂ ਪ੍ਰਾਪਤ ਵਿਚਾਰਾਂ ਤੋਂ ਬਾਅਦ ਜੋ ਪੰਜਾਬੀ ਸਮਾਜ ਭਵਿੱਖ ਬਾਰੇ ਸੋਚਦਾ ਹੈ , ਜੋ ਵਿਕੀਪ੍ਰੋਜੈਕਟਸ ਤੋਂ ਆਸ ਰੱਖਦਾ ਹੈ ਤੇ ਜੋ ਅਸੀਂ ਸੰਭਵ ਤੌਰ ਤੇ ਕਰ ਸਕਦੇ ਹਾਂ, ਉਸ ਆਧਾਰ ਤੇ ਅਸੀਂ ਆਪਣੇ ਭਵਿੱਖੀ ਅਜੰਡੇ ਅਤੇ ਰਣਨੀਤੀਆਂ ਤੈਅ ਕਰਨ ਦੀ ਕੋਸ਼ਿਸ਼ ਕਰਾਂਗੇ।--Gurlal Maan (talk) 18:45, 14 December 2018 (UTC)[reply]