ਵਿਕੀਮੀਡੀਆ ਫਾਉਂਡੇਸ਼ਨ ਗਵਰਨੈਂਸ ਵਿਕੀ
![]() | ਵਿਕੀਮੀਡੀਆ ਫਾਊਂਡੇਸ਼ਨ ਦੇ ਕਰਮਚਾਰੀ ਅਤੇ ਕੰਟ੍ਰੈਕਟਰ ਇਸ ਪੰਨੇ ਦੀ ਸਮੱਗਰੀ ਨੂੰ ਬਣਾਈ ਰੱਖਣ ਵਿੱਚ ਵਲੰਟੀਅਰ ਕਮਿਊਨਿਟੀ ਨਾਲ ਹਿੱਸਾ ਲੈਂਦੇ ਹਨ। | ![]() |
![]() ਵਿਕੀਮੀਡੀਆ ਫਾਊਂਡੇਸ਼ਨ ਗਵਰਨੈਂਸ ਵਿਕੀ ਦਾ ਸਕ੍ਰੀਨਸ਼ਾਟ | |
ਪਤਾ | foundation.wikimedia.org |
---|---|
ਉਪਲੱਬਧ | Multiple languages |
ਵਾਲੀ | ਵਿਕੀਮੀਡੀਆ ਸੰਸਥਾ |
ਦੁਆਰਾ ਪ੍ਰਬੰਧਿਤ | Movement Communications |
ਲਾਂਚ | 30 ਜੁਲਾਈ 2018 |
ਵਰਜਨ | 2.15, ਮਾਰਚ 2024 |
ਗੱਲਬਾਤ ਸਫ਼ਾ | |
ਫੈਬ੍ਰੀਕੇਟਰ ਪ੍ਰਾਜੈਕਟ |
ਵਿਕੀਮੀਡੀਆ ਫਾਊਂਡੇਸ਼ਨ ਗਵਰਨੈਂਸ ਵਿਕੀ (foundation.wikimedia.org 'ਤੇ ਅਤੇ ਪਹਿਲਾਂ ਫਾਊਂਡੇਸ਼ਨ ਵਿਕੀ ਵਜੋਂ ਜਾਣਿਆ ਜਾਂਦਾ ਸੀ।) ਉਹ ਵਿਕੀ ਹੈ ਜਿੱਥੇ ਵਿਕੀਮੀਡੀਆ ਫਾਊਂਡੇਸ਼ਨ ਜਨਤਕ ਤੌਰ 'ਤੇ ਗਵਰਨੈਂਸ ਸਮੱਗਰੀ ਮੁੱਹਈਆ ਕਰਵਾਉਂਦਾ ਹੈ।
ਕਾਰਜ ਖੇਤਰ
ਵਿਕੀ ਦੀ ਸਮੱਗਰੀ ਵਿੱਚ ਵਿਕੀਮੀਡੀਆ ਫਾਊਂਡੇਸ਼ਨ ਗਵਰਨੈਂਸ ਅਤੇ ਕਾਨੂੰਨੀ ਸਮੱਗਰੀ ਸ਼ਾਮਲ ਹੈ, ਜਿਵੇਂ ਕਿਃ
- ਬੋਰਡ ਆਫ਼ ਟ੍ਰਸਟੀਸ ਦਸਤਾਵੇਜ਼
- ਨੋਟਸ/ਮਿੰਟਸ
- ਮਤੇ
- ਕਾਨੂੰਨੀ ਦਸਤਾਵੇਜ਼
- ਸੁਰੱਖਿਆ ਦਸਤਾਵੇਜ਼
- ਸੰਗਠਨ ਦੀਆਂ ਨੀਤੀਆਂ ਅਤੇ ਸੰਬੰਧਿਤ ਦਸਤਾਵੇਜ਼
ਟੀਚੇ
ਇਸ ਵਿਕੀ ਦੇ ਬਦਲਾਵਾਂ ਜਾਂ ਯਤਨਾਂ ਦੇ ਮੁੱਖ ਟੀਚੇ ਹਨ:
- ਪਹਿਲਾਂ ਤੋਂ ਹੀ ਜੁੜੇ ਹੋਏ ਭਾਈਚਾਰੇ ਦੇ ਮੈਂਬਰਾਂ ਦੁਆਰਾ ਵਧਦੀ ਭਾਗੀਦਾਰੀ ਨੂੰ ਆਗਿਆ ਦੇਣਾ
- ਵਿਕੀਮੀਡੀਆ ਫਾਊਂਡੇਸ਼ਨ ਗਵਰਨੈਂਸ ਵਿਕੀ 'ਤੇ ਅਧਾਰਤ ਚਰਚਾ-ਸਮੱਗਰੀ ਨੂੰ ਟਾਕ-ਪੇਜ (ਚਰਚਾ-ਪੰਨੇ) 'ਤੇ ਆਸਾਨ ਬਣਾਉਣਾ
- ਵਿਕੀ ਸਮੱਗਰੀ ਦਾ ਅੰਗਰੇਜ਼ੀ ਤੋਂ ਇਲਾਵਾ ਹੋਰ ਭਾਸ਼ਾਵਾਂ ਵਿੱਚ ਅਨੁਵਾਦ ਕਰਨ ਦੀ ਆਗਿਆ
- ਮੈਟਾ-ਵਿਕੀ ਅਤੇ ਵਿਕੀਮੀਡੀਆ ਫਾਊਂਡੇਸ਼ਨ ਗਵਰਨੈਂਸ ਵਿਕੀ ਦੇ ਵਿਚਕਾਰ ਬਣੇ ਡੁਪਲੀਕੇਟ ਪੰਨਿਆਂ ਦੀ ਗਿਣਤੀ ਨੂੰ ਘੱਟ ਕਰਨਾ
- ਵਿਕੀ ਸਮੱਗਰੀ ਦੇ ਸੰਪਾਦਨ ਦੀ ਜ਼ਿੰਮੇਵਾਰੀ ਵਿਕੀਮੀਡੀਆ ਫਾਊਂਡੇਸ਼ਨ ਤੱਕ ਸੀਮਤ ਕਰਨਾ
ਇੰਟਰਵਿਕੀ ਲਿੰਕ
The interwiki link for Wikimedia Foundation Governance Wiki is foundation:
Example: [[foundation:Home]]
ਵਿਕਾਸ ਅਤੇ ਰੱਖ-ਰਖਾਅ
ਵਿਕੀ ਦਾ ਰੱਖ-ਰਖਾਅ, ਵਿਕੀਮੀਡੀਆ ਸਵੈਸੇਵੀਆਂ ਦੇ ਸਮਰਥਨ ਨਾਲ, ਵਿਕੀਮੀਡੀਆ ਫਾਊਂਡੇਸ਼ਨ ਦੇ ਸਟਾਫ਼ ਅਤੇ ਠੇਕੇਦਾਰਾਂ ਦੁਆਰਾ ਕੀਤਾ ਜਾਂਦਾ ਹੈ। ਔਨ-ਵਿਕੀ ਦਸਤਾਵੇਜ਼ੀਕਰਨ ਕਾਰਜੀ ਸਮੂਹ ਵਿਕੀ ਦੇ ਸਮੁੱਚੇ ਗੈਰ-ਤਕਨੀਕੀ ਕਾਰਜਾਂ ਬਾਰੇ ਸਲਾਹ ਦਿੰਦਾ ਹੈ। ਜ਼ਿਆਦਾਤਰ ਸਮੱਗਰੀ ਦਾ ਪ੍ਰਬੰਧਨ ਵਿਕੀਮੀਡੀਆ ਫਾਊਂਡੇਸ਼ਨ ਦੇ ਅੰਦਰ Communications ਜਾਂ Legal ਵਿਭਾਗਾਂ ਦੁਆਰਾ ਕੀਤਾ ਜਾਂਦਾ ਹੈ। ਵਿਕੀ ਨੂੰ ਵਰਤਮਾਨ ਵਿੱਚ ਫਾਊਂਡੇਸ਼ਨ ਦੇ Communications ਵਿਭਾਗ ਦੇ ਅੰਦਰ ਹੀ Movement Communications ਟੀਮ ਦੁਆਰਾ ਪ੍ਰਬੰਧਿਤ ਕੀਤਾ ਜਾ ਰਿਹਾ ਹੈ।