CIS-A2K/Events/Online Meeting with Punjabi Wikimedians - 26 January 2020

From Meta, a Wikimedia project coordination wiki

Online meetings are helpful to create bonding between community members. CIS-A2K conducted an online meeting of Punjabi Wikimedians on 26 January 2020. 9 participants joined this meeting.

Details[edit]

Participants[edit]

  1. User:Satpal (CIS-A2K)
  2. User:Manavpreet Kaur
  3. User:Gurlal Maan
  4. User:Charan Gill
  5. User:Benipal hardarshan
  6. User:Jagseer S Sidhu
  7. User:ਲਵਪ੍ਰੀਤ ਸਿੰਘ ਸਿੱਧੂ
  8. User:Nitesh Gill
  9. User:Satdeep Gill

Discussion[edit]

  1. To finalise contact persons of Punjabi Wikimedians User Group.
  2. Update or notification of Women Camp and Syberthon by User:Manavpreet Kaur.
  3. Update from User:Jagseer S Sidhu regarding Wikimedia Strategy.
  4. Matter of User:ਲਵਪ੍ਰੀਤ ਸਿੰਘ ਸਿੱਧੂ [His interviews work]
  5. Update from User:Satpal (CIS-A2K) about his work as Community Advocate.
  6. To decide the next offline meeting in the month of February.
  7. How and when we can make common policies about our User Group?

Detailed report (In Punjabi)[edit]

ਮੀਟਿੰਗ ਦੀ ਸ਼ੁਰੂਆਤ Contact Persons ਦੀ ਚੋਣ ਕਿਵੇਂ ਕੀਤੀ ਜਾਵੇ, ਇਸ ਸਵਾਲ ਤੋਂ ਹੋਈ। ਇਸਦੇ ਬਾਰੇ ਗੱਲ ਚਲਦਿਆਂ ਨੂੰ ਲਗਭਗ ਡੇਢ ਸਾਲ ਹੋ ਚੁੱਕਾ ਹੈ, ਪਰ ਮਾਮਲਾ ਓਵੇਂ ਹੀ ਹੈ। ਸੋ ਇਸ ਵਾਰ ਇਹ ਸੋਚਿਆ ਗਿਆ ਹੈ ਕਿ ਵਿਕੀਪੀਡੀਆ, ਵਿਕੀਸੋਰਸ ਅਤੇ ਆਊਟਰੀਚ ਦੇ ਚਾਰ ਜਾਂ ਪੰਜ ਟਾਪ ਦੇ contributors ਓਹਨਾ ਦੇ contribution ਦੇ ਮੁਤਾਬਿਕ ਕੱਢ ਲਏ ਜਾਣਗੇ। ਓਹਨਾ ਨੂੰ ਪੁੱਛਿਆ ਜਾਵੇਗਾ ਕਿ ਕੀ ਓਹਨਾ ਨੂੰ contact person ਬਣਨ ਵਿੱਚ ਕੋਈ ਆਪੱਤੀ ਤਾਂ ਨਹੀਂ। ਜੇਕਰ ਉਹ ਓਹਨਾ ਦੇ ਨਾਮ ਸੱਥ ਤੇ ਇਸਦੇ ਬਾਰੇ ਪਾਉਣ ਦੀ ਆਗਿਆ ਦੇਣਗੇ ਤਾਂ ਸੱਥ ਉੱਪਰ ਹੀ ਉਹ ਆਪਣੇ ਆਪਣੇ ਗਰੁੱਪ ਵਿੱਚੋਂ ਦੋ-ਦੋ ਨਾਮ ਕੱਢ ਕੇ ਲਿਖਣਗੇ। ਮੰਨ ਲਓ ਕਿ ਵਿਕੀਪੀਡੀਆ ਦੇ ਚਾਰ ਟਾਪ ਦੇ contributors ਨੇ ਕਹਿ ਦਿੱਤਾ ਕਿ ਸਾਡੇ ਵਿੱਚੋਂ ਆਹ 2 ਬੰਦੇ ਅਸੀਂ ਅੱਗੇ ਕਰ ਰਹੇ ਹਾਂ ਕਿਉਂ ਕਿ ਇਹ ਐਕਟਿਵ ਹਨ ਜਾਂ ਕੋਈ ਹੋਰ ਕਾਰਨ... ਸੋ ਇਸਤੋਂ ਬਾਅਦ ਸੱਥ ਉੱਪਰ ਇਸ ਤਰਾਂ contact persons ਦੀ ਚੋਣ ਕੀਤੀ ਜਾਵੇਗੀ। ਆਪਾਂ 3 ਤੋਂ ਵੱਧ contact persons ਚੁਣ ਸਕਦੇ ਹਾਂ। Satpal ਅਤੇ Charan Gill ਜੀ ਨਾਮ ਸਭ ਦੀ ਸਹਿਮਤੀ ਨਾਮ ਪਹਿਲਾਂ ਹੀ contact persons ਵਿੱਚ ਲਿਖ ਦਿੱਤਾ ਜਾਵੇਗਾ ਕਿਉਂਕਿ ਸਤਪਾਲ ਭਾਈਚਾਰੇ ਦਾ community advocate ਹੈ ਅਤੇ ਚਰਨ ਗਿੱਲ ਜੀ ਭਾਈਚਾਰੇ ਦੀ ਇੱਕ ਤਰਾਂ ਰੀੜ੍ਹ ਦੀ ਹੱਡੀ ਹਨ ਜੋ ਲੰਬੇ ਸਮੇਂ ਤੋਂ ਲੋਕਾਂ ਨੂੰ ਇਹ movement ਨਾਲ ਜੋੜ ਰਹੇ ਹਨ।
ਇਸਤੋਂ ਬਾਅਦ ਇਹ ਵੀ ਗੱਲ ਕੀਤੀ ਗਈ ਕਿ ਆਪਾਂ ਸਮੂਹ ਪੰਜਾਬੀ ਭਾਸ਼ਾ ਸੰਬੰਧੀ ਇੱਕ ਕਾਨਫਰੰਸ ਵੀ ਕਰਵਾ ਸਕਦੇ ਹਾਂ ਜਿਸਦੇ ਵਿੱਚ ਪੰਜਾਬੀ ਭਾਸ਼ਾ ਲਈ ਕੰਮ ਕਰਨ ਵਾਲੇ ਲੋਕ ਜੁੜਨ। ਜਿਵੇਂ ਕਿ ਪੰਜਾਬੀ ਸਾਹਿਤਕਾਰ ਵੀ ਇਸਦਾ ਹਿੱਸਾ ਬਣਨ। ਇਸਤੋਂ ਇਲਾਵਾ ਮਨਾਵਪ੍ਰੀਤ ਨੇ Women Camp ਅਤੇ Syberthon ਇਵੇੰਟ ਬਾਰੇ ਦੱਸਿਆ ਜੋ ਕਿ ਆਉਣ ਵਾਲੇ ਕੁਝ ਮਹੀਨਿਆਂ ਵਿੱਚ ਹੋਣਗੇ। ਮਾਨਵ ਦਾ ਕਹਿਣਾ ਹੈ ਕਿ ਇਹ ਅੰਤਰਰਾਸ਼ਟਰੀ ਪੱਧਰ ਦੇ ਇਵੇੰਟ ਹਨ ਅਤੇ ਉਸਨੂੰ ਭਾਈਚਾਰੇ ਦੀ ਵੱਧ ਤੋਂ ਵੱਧ ਮਦਦ ਚਾਹੀਦੀ ਹੈ। ਗੁਰਲਾਲ ਅਤੇ ਹਰਦਰਸ਼ਨ ਨੇ ਵੀ ਸਹਿਮਤੀ ਪ੍ਰਗਟਾਈ ਕਿ ਇਹ ਬਿਲਕੁਲ ਸਹੀ ਹੈ। ਨਿਤਿਸ਼ ਨੇ ਵੀ ਕਿਹਾ ਕਿ ਉਹ ਜਿੰਨੀ ਹੋ ਸਕੇ ਜਰੂਰ ਮਦਦ ਕਰੇਗੀ। ਸਾਨੂੰ ਪਹਿਲਾਂ ਵਾਂਗ ਮਿਲ ਕੇ ਕੰਮ ਕਰਨ ਦੀ ਜਰੂਰਤ ਹੈ। ਸਤਦੀਪ ਨੇ ਵੀ ਇਸਦੇ ਬਾਰੇ ਆਪਣਾ ਪੱਖ ਰੱਖਿਆ ਕਿ ਆਪਾਂ ਪਹਿਲਾਂ ਕਿਵੇਂ ਕੰਮ ਕਰਦੇ ਆਏ ਹਾਂ ਅਤੇ ਹੁਣ ਇਸਦੇ ਵਿੱਚ ਕੀ ਫਰਕ ਆਇਆ ਹੈ।
ਚਰਨ ਗਿੱਲ ਜੀ ਦਾ ਕਹਿਣਾ ਹੈ ਕਿ ਸਾਨੂੰ personally ਇੱਕ ਦੂਜੇ ਨਾਲ ਰਾਬਤਾ ਕਾਇਮ ਰੱਖਣਾ ਚਾਹੀਦਾ ਹੈ। ਅਸੀਂ 3 ਲੋਕ ਮਿਲਕੇ ਵੀ ਮੀਟਿੰਗ ਕਰ ਸਕਦੇ ਹਾਂ। ਇਸਤੋਂ ਬਾਅਦ ਲਵਪ੍ਰੀਤ ਸਿੱਧੂ ਜੀ ਵਾਲਾ ਮਸਲਾ ਸਾਹਮਣੇ ਲਿਆਂਦਾ ਗਿਆ ਅਤੇ ਲਵਪ੍ਰੀਤ ਨੇ ਸਾਰੀ ਗੱਲ ਨੂੰ ਸਮਝਦੇ ਹੋਏ ਕਿਹਾ ਕਿ ਫਿਲਹਾਲ ਉਹ ਇਸਤੋਂ ਅਣਜਾਣ ਸੀ ਅਤੇ ਉਸਨੂੰ ਭਾਈਚਾਰੇ ਨਾਲ ਇਸਦੇ ਬਾਰੇ ਪਹਿਲਾਂ ਦੱਸਣਾ ਚਾਹੀਦਾ ਸੀ ਪਰ ਉਹ ਇਸਦੇ ਬਾਰੇ ਵਧੇਰੇ ਗੱਲ ਕਿਸੇ ਆਉਣ ਵਾਲੀ ਮੀਟਿੰਗ ਵਿੱਚ ਕਰੇਗਾ। ਤਕਰੀਬਨ ਬਾਕੀ ਸਾਰੇ participants ਨੇ ਇਸਦੇ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਕੇ ਉਹ ਇਸਦੇ ਬਾਰੇ ਕੀ ਸੋਚਦੇ ਹਨ। ਇਸ ਦੌਰਾਨ ਸਤਪਾਲ ਵੱਲੋਂ ਇੱਕ ਗੁਜ਼ਾਰਿਸ਼ ਇਹ ਵੀ ਕੀਤੀ ਗਈ ਸੀ ਕਿ ਸੱਥ ਉੱਪਰ ਚਰਚਾ ਵਿੱਚ ਮੈਂਬਰਾਂ ਵੱਲੋ ਜਰੂਰ ਭਾਗ ਲਿਆ ਜਾਵੇ।

ਜਗਸੀਰ ਦਾ ਕਹਿਣਾ ਸੀ ਕਿ ਉਹ Wikimedia Strategy ਬਾਰੇ ਪੜ੍ਹ ਰਿਹਾ ਹੈ ਅਤੇ ਉਹ ਇਸਦੇ ਬਾਰੇ update ਜਲਦੀ ਹੀ ਸੱਥ ਤੇ ਦੇਵੇਗਾ। ਇਸਤੋਂ ਇਲਾਵਾ ਸਤਪਾਲ ਨੇ ਆਪਣੇ ਕੰਮ ਬਾਰੇ participants ਨੂੰ ਦੱਸਿਆ ਕਿ ਉਹ ਅੱਜ ਕੱਲ੍ਹ ਭਾਈਚਾਰੇ ਲਈ ਕੀ ਕੰਮ ਕਰ ਰਿਹਾ ਹੈ। ਇਸਤੋਂ ਇਲਾਵਾ ਨਿਤੇਸ਼ ਗਿੱਲ ਜੀ ਦਾ ਕਹਿਣਾ ਸੀ ਕਿ ਓਹਨਾ ਦੀ ਪਿਛਲੇ ਸਮੇਂ ਵਿੱਚ ਮਦਦ ਨਹੀਂ ਕੀਤੀ ਗਈ ਸੀ ਜਦੋ ਉਹ ਪ੍ਰੋਜੈਕਟ ਟਾਈਗਰ ਲਈ ਕੰਮ ਕਰ ਰਹੇ ਸਨ। ਓਹਨਾ ਦੇ ਵਾਰ-ਵਾਰ ਕਹਿਣ ਉੱਤੇ ਵੀ ਕੁਝ ਕੰਮ ਨਹੀਂ ਕੀਤੇ ਗਏ। ਸੋ ਉਹ ਚਾਹੁੰਦੇ ਹਨ ਕਿ ਭਾਈਚਾਰੇ ਦੇ ਮੈਂਬਰਾ ਨੂੰ ਚਾਹੀਦਾ ਹੈ ਕਿ ਉਹ ਸਭ ਦੀ ਮੱਦਦ ਕਰਨ ਖਾਸ ਕਰਕੇ ਜਦੋ ਜਰੂਰਤ ਹੋਵੇ।

ਸੰਖੇਪ ਵਿੱਚ ਹੁਣ ਕਰਨਾ ਇਹ ਬਣਦਾ ਹੈ ਕਿ ਸਤਪਾਲ, ਫਰਵਰੀ ਦੇ ਪਹਿਲੇ ਹਫ਼ਤੇ Contact Persons ਦੀ ਚੋਣ ਬਾਰੇ ਸੱਥ ਉੱਪਰ ਚਰਚਾ ਸ਼ੁਰੂ ਕਰੇਗਾ ਅਤੇ ਮਾਨਵ ਦੁਆਰਾ ਦੱਸੇ ਗਏ ਈਵੈਂਟਸ ਵਿੱਚ ਬਾਕੀ ਮੈਂਬਰ ਉਸਦੀ ਮਦਦ ਕਰਨਗੇ ਤਾਂ ਜੋ ਮਿਲਕੇ ਪਹਿਲਾਂ ਵਾਂਗ ਆਪਾਂ ਇਕੱਠੇ ਕੰਮ ਕਰੀਏ। ਜਲਦੀ ਹੀ ਫਰਵਰੀ 2020 ਵਿੱਚ offline meeting ਕੀਤੀ ਜਾਵੇਗੀ।