CIS-A2K/Events/Punjabi Wikisource Community skill-building workshop/Mulkh Singh

From Meta, a Wikimedia project coordination wiki

Please write in details on areas such as

  • Event planning
  • Training
  • Logistics
  • Management

Please do not use anyone's real names and use Usernames only. Feel free to use your language to provide the feedback, if you wish.

Share your detailed feedback here:

  • Please summarise your experience in this program in 2-3 sentences? (How was your experience, was it helpful? Be innovative! You may write in text, or upload a video/audio etc)
A: ਇਸ ਈਵੈਂਟ ਵਿੱਚ ਵਿਕੀਸਰੋਤ ਦੀਆਂ ਲਗਭਗ ਸਾਰੀਆਂ ਤਕਨੀਕੀ ਚੁਣੌਤੀਆਂ ਨੂੰ ਟਚ ਕੀਤਾ ਗਿਆ। ਇਹ ਮੇਰੇ ਲਈ ਬਹੁਤ ਸਿੱਖਣ ਵਾਲ਼ਾ ਰਿਹਾ। ਜਿਨ੍ਹਾਂ ਚੀਜ਼ਾਂ ਨੂੰ ਅਸੀਂ ਸਮੂਹ ਵਿੱਚ ਨਹੀਂ ਸਮਝ ਸਕੇ, ਉਹਨਾਂ ਨੂੰ ਵਨ-ਟੂ-ਵਨ ਵਿਧੀ ਨਾਲ ਸਿੱਖਿਆ।
  • Please explain what went well during the workshop? (write in details, please)
A: ਸਾਰੀ ਚਰਚਾ, ਸਾਰੇ ਸੈਸ਼ਨ ਵਧੀਆ ਸਨ ਅਤੇ ਸਾਡੀਆਂ ਲੋੜਾਂ ਨੂੰ ਧਿਆਨ ਵਿੱਚ ਰੱਖ ਕੇ ਪਲੈਨ ਕੀਤੇ ਗਏ ਸਨ। ਰਿਸੋਰਸ ਪਰਸਨ ਜੈਅੰਤਾ ਜੀ ਦਾ ਹਿੰਦੀ ਵਿੱਚ ਬੋਲਣਾ, ਉਹਨਾਂ ਦਾ ਸਿਖਾਉਣ ਦਾ ਤਰੀਕਾ, ਨਵੇਂ ਅਤੇ ਅਨੁਭਵੀ ਵਰਤੋਂਕਾਰਾਂ ਦਾ ਅਨੁਪਾਤ ਜਿਸ ਨਾਲ ਸਾਰਿਆਂ ਨੂੰ ਸਿਖਾਉਣ ਵਾਲ਼ੇ ਲੋਕ ਮਿਲੇ ਅਤੇ ਅਨੁਭਵ ਕੰਮ ਆਇਆ।
  • Please explain the areas that can be improved and would you have liked to be different? (how could we improve the workshop, write in detail, please)
A: ਵਰਕਸ਼ਾਪ ਤੋਂ ਪਹਿਲਾਂ ਵਰਤੋਂਕਾਰਾਂ ਨੂੰ ਵੱਖ-ਵੱਖ ਟਾਸਕ ਦਿੱਤੇ ਜਾ ਸਕਦੇ ਹਨ। ਜਿਨ੍ਹਾਂ ਨੂੰ ਉਸ ਵਿੱਚ ਜੋ ਦਿੱਕਤ ਆਵੇ, ਉਸ ਨੂੰ ਸਿੱਖਣ, ਸਮਝਣ ਵਿੱਚ ਜਿਆਦਾ ਆਸਾਨੀ ਰਹੇਗੀ। ਕੁਝ ਚੀਜ਼ਾਂ ਵਰਕਸ਼ਾਪ ਤੋਂ ਪਹਿਲਾਂ ਹੋਮਵਰਕ ਦੇ ਤੌਰ ਤੇ ਦਿੱਤੀਆਂ ਜਾ ਸਕਦੀਆਂ ਹਨ।
  • What did you learn in the program?
A ਕਿਸੇ ਕਿਤਾਬ ਨੂੰ ਸਕੈਨ ਕਰਨ ਤੋਂ ਲੈ ਕੇ ਈ-ਬੁੱਕ ਬਣਾਉਣ ਦੀ ਸਾਰੀ ਪ੍ਰਕਿਰਿਆ, ਵੱਖ-ਵੱਖ ਤਰ੍ਹਾਂ ਦੇ ਟੈਕਸਟ ਤੇ ਕੰਮ ਕਰਨਾ, ਕਾਪੀਰਾਈਟ ਲਾਅ, ਪੰਜਾਬੀ ਵਿਕੀਸਰੋਤ ਦੀ ਮੌਜੂਦਾ ਸਥਿਤੀ ਅਤੇ ਭਵਿੱਖ ਦਾ ਰਾਹ ਆਦਿ ਬਹੁਤ ਚੀਜ਼ਾਂ ਸਿੱਖੀਆਂ, ਜਿਨ੍ਹਾਂ ਬਾਰੇ ਸਾਰੇ ਸੈਸ਼ਨ ਰੱਖੇ ਗਏ ਸਨ।
  • What learnings you gained from this program will you share with other community members and how?
A ਐਡਿਟਾਥਾਨ ਦੌਰਾਨ ਅਤੇ ਫੋਲੋ ਅਪ ਦੇ ਤੌਰ ਤੇ ਆਨਲਾਈਨ ਵਰਕਸ਼ਾਪ ਜਾਂ ਟ੍ਰੇਨਿੰਗ ਸੈਸ਼ਨਾਂ ਨੂੰ ਵਿਉਂਤ ਕੇ ਦੁਜਿਆਂ ਤਕ ਇਹ ਸਿੱਖੀਆਂ ਗੱਲਾਂ ਸਾਂਝੀਆਂ ਕਰਾਂਗਾ।
  • What are the future activities you want to plan after this event?
A ਭਵਿੱਖ ਵਿੱਚ ਸਥਾਨਕ ਕਾਲਜਾਂ ਅਤੇ ਹੋਰ ਵਿੱਦਿਅਕ ਸੰਸਥਾਵਾਂ ਵਿੱਚ ਜਾ ਕੇ ਉਹਨਾਂ ਨਾਲ ਲੰਮੇ ਸਮੇਂ ਦੀ ਸਾਂਝ ਪਾ ਕੇ ਵਿਕੀਸਰੋਤ ਦੀਆਂ ਵਰਕਸ਼ਾਪਾਂ, ਮੀਟਅਪ ਅਤੇ ਸਕੈਨਿੰਗ ਦੀਆਂ ਗਤੀਵਿਧੀਆਂ ਕਰਨ ਦੀ ਯੋਜਨਾ ਹੈ।
  • Kindly share your good experience from this event.
A ਇਸ ਈਵੈਂਟ ਦਾ ਪ੍ਰਬੰਧ, ਖਾਣਾ-ਪੀਣਾ, ਰਿਹਾਇਸ਼, ਸੈਮੀਨਾਰ ਹਾਲ ਦੀ ਸਹੂਲਤ, ਸੈਸ਼ਨਾਂ ਦਾ ਟਾਈਮ ਟੇਬਲ, ਰਿਸੋਸਰ ਪਰਸਨ, ਸਾਰੇ ਸਾਥੀਆਂ ਦਾ ਸਹਿਯੋਗੀ ਵਤੀਰਾ, ਸਰਕਾਰੀ ਛੁੱਟੀਆਂ ਦੇ ਦਿਨਾਂ ਵਿੱਚ ਈਵੈਂਟ ਦਾ ਆਯੋਜਨ, ਇਹ ਸਭ ਵਧੀਆ ਸੀ।