ਵਰਤੋਂਕਾਰ: ਸਟੀਵਨ (WMF)/ ਸੋਧ ਮਗਰੋਂ ਘੋਸ਼ਣਾ
ਨਵੀਂ ਵਿਸ਼ੇਸ਼ਤਾ ਘੋਸ਼ਣਾ
ਸਤਿ ਸ੍ਰੀ ਅਕਾਲ!
ਇਹ ਇੱਕ ਛੋਟੀ ਜਿਹੀ ਨਵੀਂ ਵਿਸ਼ੇਸ਼ਤਾ ਦੀ ਘੋਸ਼ਣਾ ਹੈ, ਜੋ ਹੁਣੇ-ਹੁਣੇ ਹੀ ਅੰਗਰੇਜ਼ੀ ਅਤੇ ਜਰਮਨ ਵਿਕੀਪੀਡੀਆ 'ਤੇ ਸ਼ੁਰੂ ਕੀਤੀ ਗਈ ਹੈ। ਉੱਥੇ ਮੁਰੰਮਤ ਤੋਂ ਬਾਅਦ, ਅਸੀਂ ਇਸਦਾ ਹੋਰ ਪਰਿਯੋਜਨਾਵਾਂ ਵਿੱਚ ਵਿਸਥਾਰ ਕਰਨ ਲਈ ਤਿਆਰ ਹਾਂ, ਜਿੱਥੇ ਇਸ ਵਿਸ਼ੇਸ਼ਤਾ ਦਾ ਤਰਜਮਾ ਹੋ ਚੁੱਕਿਆ ਹੈ, ਸਮੇਤ ਇਸ ਵਾਲੇ ਦੇ।
ਇਹ ਵਿਸ਼ੇਸ਼ਤਾ ਇੱਕ ਪੁਸ਼ਟੀ ਸੁਨੇਹਾ ਹੈ (ਸਕ੍ਰੀਨ-ਤਸਵੀਰ ਵੇਖੋ) ਜਿਹੜਾ ਕਿ ਸੋਧ ਸੰਭਾਲਣ ਮਗਰੋਂ ਦਿਖਾਈ ਦਿੰਦਾ ਹੈ। ਇਹ ਲੋਕਾਂ ਨੂੰ ਦੱਸਦਾ ਹੈ ਕਿ "ਤੁਹਾਡੀ ਸੋਧ ਸੰਭਾਲ ਲਈ ਗਈ ਹੈ।" ਇਹ ਆਪਣੇ-ਆਪ ਦੋ ਸਕਿੰਟਾਂ ਮਗਰੋਂ ਫਿੱਕਾ ਪੈ ਜਾਂਦਾ ਹੈ ਅਤੇ ਉਸੇ ਵੇਲੇ ਹੀ ਇੱਕ ਬਟਨ ("x") ਦਬਾ ਕੇ ਮਿਟਾਇਆ ਜਾ ਸਕਦਾ ਹੈ। ਇਹ ਸੋਧਕਰਤਾ ਬੰਧੇਜ ਤਜਰਬੇ ਟੀਮ ਦੁਆਰਾ ਤਿਆਰ ਕੀਤਾ ਗਿਆ ਹੈ ਅਤੇ ਅੰਗਰੇਜ਼ੀ ਵਿਕੀਪੀਡੀਆ ਦੇ ਨਵੇਂ ਵਰਤੋਂਕਾਰਾਂ ਨਾਲ ਪ੍ਰੀਖਿਆ ਗਿਆ ਹੈ। ਅਸੀਂ ਬਹੁਤ ਹੀ positive results ਵੇਖੇ: ਨਵੇਂ ਵਰਤੋਂਕਾਰਾਂ ਦੁਆਰਾ ਸੋਧਾਂ ਇਸ ਤਰ੍ਹਾਂ ਦੀ ਪੁਸ਼ਟੀ ਨਾਲ ੨੩% ਵਧ ਗਈਆਂ ਪਰ ਗੁਣਵੱਤਾ ਵਿੱਚ ਕੋਈ ਘਾਟਾ ਨਹੀਂ ਆਇਆ।
Global message delivery ਦੁਆਰਾ ਵੰਡਿਆ ਗਿਆ। (ਗਲਤ ਸਫ਼ਾ? ਇੱਥੇ ਠੀਕ ਕਰੋ.)
ਜੇਕਰ ਤੁਸੀਂ ਇਸ ਵਿਸ਼ੇਸ਼ਤਾ ਨੂੰ ਵੇਖਣਾ ਹੀ ਨਹੀਂ ਚਾਹੁੰਦੇ ਤਾਂ ਤੁਸੀਂ ਇਸਨੂੰ ਆਪਣੇ ਨਿੱਜੀ CSS ਵਿੱਚ ਲੁਕਾ ਸਕਦੇ ਹੋ। ਬਸ ਹੇਠ ਦਿੱਤਾ ਕੋਡ Special:MyPage/common.css: ਨਾਲ ਜੋੜੋ।
.postedit {
display: none;
}
ਧੰਨਵਾਦ, ਅਤੇ ਕਿਸੇ ਪ੍ਰਸ਼ਨ ਜਾਂ ਤਰੁੱਟੀ ਦੀ ਹਾਲਤ ਵਿੱਚ ਇੱਥੇ ਜਵਾਬ ਦਿਉ।