Grants:APG/Proposals/2019-2020 round 2/The Centre for Internet and Society/Progress report form/Preface

From Meta, a Wikimedia project coordination wiki
Jump to navigation Jump to search

ਅਸੀਂ A2K ਦੀ ਪ੍ਰਗਤੀ ਰਿਪੋਰਟ ਪੇਸ਼ ਕਰ ਰਹੇ ਹਾਂ ਜਿਸ ਵਿੱਚ ਅਸੀਂ 1 ਜੁਲਾਈ ਤੋਂ 31 ਦਸੰਬਰ 2020 ਦੇ ਵਿਚਕਾਰ ਕੀਤੇ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਵਰਣਨ ਕਰ ਰਹੇ ਹਾਂ। ਵਿਕੀਮੀਡੀਆ ਸੰਸਥਾ ਦੇ ਦਿਸ਼ਾ ਨਿਰਦੇਸ਼ ਅਤੇ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ, ਭਾਰਤ ਸਰਕਾਰ ਦੇ COVID-19 ਮਹਾਂਮਾਰੀ ਬਾਰੇ ਨਿਰਦੇਸ਼ ਦੇ ਜਵਾਬ ਵਿੱਚ ਅਸੀਂ ਪਿਛਲੇ ਛੇ ਮਹੀਨੇ ਤੋਂ ਕਿਸੇ ਵੀ ਜ਼ਮੀਨੀ ਇਵੈਂਟ ਦਾ ਆਯੋਜਨ ਜਾਂ ਸਮਰਥਨ ਨਹੀਂ ਕੀਤਾ।

ਇਹ ਛੇ ਮਹੀਨੇ ਲਗਭਗ ਸਾਰੇ ਅਦਾਰੇ, ਖ਼ਾਸਕਰ ਵਿਦਿਅਕ ਸੰਸਥਾਵਾਂ, ਜਿਨ੍ਹਾਂ ਨਾਲ ਅਸੀਂ ਨੇੜਿਓਂ ਕੰਮ ਕਰਦੇ ਹਾਂ, ਬੰਦ ਹੋ ਗਏ ਸਨ। ਤੁਸੀਂ ਮੈਟ੍ਰਿਕਸ ਖ਼ਾਸਕਰ ਭਾਗੀਦਾਰ, ਨਵੇਂ ਰਜਿਸਟਰਡ ਵਰਤੋਂਕਾਰ ਅਤੇ ਫੁੱਟਪ੍ਰਿੰਟ ਸ਼੍ਰੇਣੀਆਂ 'ਤੇ ਸਿੱਧਾ ਪ੍ਰਭਾਵ ਦੇਖ ਸਕਦੇ ਹੋ। ਕਿਸੇ ਵੀ ਵਿਅਕਤੀਗਤ ਇਵੈਂਟ ਦੀ ਬਜਾਏ ਅਸੀਂ ਡਿਜੀਟਲ ਫੁੱਟਪ੍ਰਿੰਟ ਦੀ ਗਿਣਤੀ ਕਰਨ ਦੀ ਕੋਸ਼ਿਸ਼ ਕੀਤੀ ਹੈ, ਹਾਲਾਂਕਿ, ਅਸੀਂ ਇਸਦੀ ਗਣਨਾ ਕਰਨ ਲਈ ਕੋਈ ਢੁੱਕਵਾਂ ਤਰੀਕਾ ਸਥਾਪਤ ਨਹੀਂ ਕਰ ਸਕੇ। ਕਿਸੇ ਵੀ ਰਾਸ਼ਟਰੀ ਜਾਂ ਖੇਤਰੀ ਵਿਅਕਤੀਗਤ ਵਿਕੀ-ਈਵੈਂਟਸ, ਸਟਾਫ ਦੀ ਯਾਤਰਾ ਅਤੇ ਰਹਿਣ ਦਾ ਪ੍ਰੋਗਰਾਮ ਨਾ ਹੋਣ ਕਰਕੇ, ਮਹਾਂਮਾਰੀ ਦੇ ਕਾਰਨ ਸਾਡਾ ਪ੍ਰੋਜੈਕਟ ਬਜਟ ਇਸ ਅਰਸੇ ਵਿੱਚ ਬਹੁਤ ਘੱਟ ਸੀ।

ਹਾਲਾਂਕਿ, ਇਹ ਸਮਾਂ ਸਾਡੇ ਪ੍ਰੋਗਰਾਮਾਂ ਦੀ ਦੁਬਾਰਾ ਕਲਪਨਾ ਕਰਨ ਅਤੇ ਆਪਣੀ ਸਮਰੱਥਾ ਦਾ ਮੁੜ ਮੁਲਾਂਕਣ ਕਰਨ ਦਾ ਵੀ ਸਮਾਂ ਸੀ। ਜ਼ਮੀਨੀ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦਾ ਪ੍ਰਬੰਧ ਕਰਨ ਲਈ ਅਸੀਂ ਜੋ ਕੁਝ ਕੀਤਾ ਹੈ ਉਸ ਦੇ ਮੁਕਾਬਲੇ, ਸਾਡੇ ਕੋਲ ਸਿਖਲਾਈ ਅਤੇ ਹੋਰ ਵਿਕੀ-ਈਵੈਂਟਾਂ ਲਈ ਆਨਲਾਈਨ ਪਲੇਟਫਾਰਮ ਦੀ ਪੜਚੋਲ ਕਰਨ ਲਈ ਬਹੁਤ ਦਾਇਰੇ ਹਨ। ਪਿਛਲੇ ਇਕ ਸਾਲ ਤੋਂ ਵੀ ਵੱਧ ਸਮੇਂ ਤੋਂ, ਅਸੀਂ ਆਨਲਾਈਨ ਸਮਾਗਮਾਂ 'ਤੇ ਵਧੇਰੇ ਧਿਆਨ ਕੇਂਦਰਤ ਕਰਨ 'ਤੇ ਵਿਚਾਰ ਕਰ ਰਹੇ ਹਾਂ। ਇਨ੍ਹਾਂ ਛੇ ਮਹੀਨਿਆਂ ਵਿੱਚ, ਅਸੀਂ ਇਸ ਖੇਤਰ ਵਿੱਚ ਕੁਝ ਤਰੱਕੀ ਕੀਤੀ ਹੈ ਅਤੇ ਅਸੀਂ ਵੱਖ-ਵੱਖ ਗਤੀਵਿਧੀਆਂ ਦੁਆਰਾ ਭਾਈਚਾਰਿਆਂ ਨਾਲ ਕੰਮ ਕਰਨ ਵਿੱਚ ਸਫਲ ਹੋਏ ਹਾਂ। ਉਦਾਹਰਣ ਲਈ:

 1. ਅਕਤੂਬਰ ਵਿੱਚ ਅਸੀਂ ਵਿਕੀਡਟਾ ਦਾ ਭਾਰਤ ਵਿੱਚ ਅੱਠਵਾਂ ਜਨਮਦਿਨ ਮਨਾਉਣ ਦੇ ਜਸ਼ਨ ਦਾ ਸਮਰਥਨ ਕੀਤਾ, ਅਤੇ ਵੈਬਿਨਾਰਾਂ ਦੀ ਇੱਕ ਲੜੀ ਦੀ ਮੇਜ਼ਬਾਨੀ ਕੀਤੀ, ਅਤੇ ਇੱਕ ਡੇਟਾਥਨ ਦਾ ਆਯੋਜਨ ਕੀਤਾ।
 2. ਅਸੀਂ ਨਵੰਬਰ ਵਿੱਚ ਵਿਕੀਸੋਰਸ ਉੱਤੇ ਇੱਕ ਰਾਸ਼ਟਰੀ ਪਰੂਫਰੀਡ-ਥੌਨ ਕਰਵਾਇਆ ਜਿੱਥੇ 11 ਭਾਈਚਾਰਿਆਂ ਦੇ 280 ਵਿਕੀਮੀਡੀਅਨਾਂ ਨੇ ਹਿੱਸਾ ਲਿਆ।
 3. ਅਸੀਂ 31 ਦਸੰਬਰ 2020 ਤੱਕ ਮਿੰਨੀ ਐਡਿਟ-ਏ-ਥੌਨ ਦੀ ਇਕ ਲੜੀ ਸ਼ੁਰੂ ਕੀਤੀ ਅਤੇ ਦੋ ਐਡਿਟ-ਏ-ਥੌਨ ਕਰਵਾਏ।
 4. ਆਨਲਾਈਨ ਸਿਖਲਾਈ ਦੀ ਇੱਕ ਲੜੀ ਵਿਕੀਮੀਡੀਆ ਦੇ ਵੱਖ-ਵੱਖ ਵਿਸ਼ਿਆਂ 'ਤੇ ਹੋਈ।
 5. ਅਸੀਂ ਆਪਣੀ ਸਮਗਰੀ ਰੀਲਾਈਸੈਂਸ ਮੁਹਿੰਮ ਨੂੰ ਜਾਰੀ ਰੱਖਿਆ, ਅਤੇ 100 ਤੋਂ ਵੱਧ ਕਿਤਾਬਾਂ ਅਤੇ ਹੋਰ ਸਮਗਰੀ ਇਸ ਦੌਰਾਨ ਅਪਲੋਡ ਕੀਤੀ।
 6. ਅਸੀਂ ਇੱਕ ਤਕਨੀਕੀ-ਵਿਕੀਮੀਡੀਅਨ ਨਾਲ ਇੰਟਰਨਸ਼ਿਪ 'ਤੇ ਕੰਮ ਕੀਤਾ ਜਿਸਨੇ ਇੱਕ ਵਿਕੀਸੋਰਸ ਟੂਲ ਨੂੰ ਮੁੜ ਸੁਰਜੀਤ ਕੀਤਾ।
 7. ਦੋ ਵਿਕੀਮੀਡੀਆ ਕੇਸ ਅਧਿਐਨ ਪ੍ਰਕਾਸ਼ਤ ਕੀਤੇ ਗਏ ਹਨ।

A2K ਮਿਹਨਤੀ ਵਿਕੀਮੀਡੀਅਨਾਂ ਅਤੇ ਭਾਈਚਾਰਿਆਂ ਦੀ ਸੇਵਾ ਲਈ ਵਚਨਬੱਧ ਹੈ। A2K ਟੀਮ ਦੇ ਕਈ ਟੀਮ ਮੈਂਬਰ ਆਪਣੀ ਸਵੈ-ਸੇਵੀ ਸਮਰੱਥਾ ਵਿੱਚ ਵੀ ਬਹੁਤ ਸਰਗਰਮ ਵਿਕੀਮੀਡੀਅਨ ਹਨ। ਉਹਨਾਂ ਦਾ ਸਿੱਧਾ ਤਜਰਬਾ, ਪਰਸਪਰ ਪ੍ਰਭਾਵ ਅਤੇ ਭਾਈਚਾਰਿਆਂ ਨਾਲ ਸਹਿਯੋਗ ਸਾਨੂੰ ਭਾਈਚਾਰਿਆਂ ਦੀਆਂ ਜ਼ਰੂਰਤਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਹਾਇਤਾ ਕਰਦਾ ਹੈ। ਆਉਣ ਵਾਲੇ ਛੇ ਮਹੀਨਿਆਂ ਵਿੱਚ, ਅਸੀਂ ਆਪਣੇ ਪ੍ਰਸਤਾਵ ਦੇ ਅਨੁਸਾਰ ਕੰਮ ਕਰਨਾ ਜਾਰੀ ਰੱਖਾਂਗੇ। ਅਸੀਂ ਹੋਰ ਫੋਕਸ ਲਈ ਹੇਠ ਦਿੱਤੇ ਖੇਤਰਾਂ ਦੀ ਵੀ ਪਛਾਣ ਕੀਤੀ ਹੈ:

 1. ਰਿਮੋਟ ਪ੍ਰੋਗਰਾਮ: ਵਰਤਮਾਨ ਵਿੱਚ ਅਸੀਂ ਵਿਕੀਮੀਡੀਆ ਵਿਕੀਮੀਟ ਇੰਡੀਆ 2021 ਦੀ ਤਿਆਰੀ ਕਰ ਰਹੇ ਹਾਂ, ਇੱਕ-ਆਨਲਾਈਨ ਵਿਕੀਮੀਟ ਜੋ 19 - 21 ਫਰਵਰੀ 2021 ਨੂੰ ਹੋਵੇਗਾ। ਇਸ ਵਿਕੀਮੀਟ ਤੋਂ ਇਲਾਵਾ ਅਸੀਂ ਆਨਲਾਈਨ ਸਮਾਗਮਾਂ ਦੇ ਆਯੋਜਨ 'ਤੇ ਧਿਆਨ ਕੇਂਦਰਤ ਕਰਾਂਗੇ।
 2. ਤਕਨੀਕੀ ਵਿਕਾਸ: ਅਸੀਂ ਇਨ੍ਹਾਂ ਛੇ ਮਹੀਨਿਆਂ ਵਿਚ ਇਕ ਟੂਲ ਤਿਆਰ ਕੀਤਾ ਹੈ। ਅਸੀਂ ਭਾਰਤੀ ਭਾਈਚਾਰਿਆਂ ਲਈ ਤਕਨੀਕੀ ਸਹਾਇਤਾ 'ਤੇ ਕੰਮ ਕਰਨਾ ਜਾਰੀ ਰੱਖਾਂਗੇ।
 3. ਵਿਕੀਮੀਡੀਆ ਰਣਨੀਤੀ 2030: ਅਸੀਂ ਵਿਕੀਮੀਡੀਆ ਰਣਨੀਤੀ 2030 ਦੇ ਲਾਗੂ ਕਰਨ ਦੇ ਪੜਾਅ ਵਿੱਚ ਭਾਈਚਾਰਿਆਂ ਅਤੇ ਸਹਿਯੋਗੀ ਸੰਗਠਨਾਂ ਨਾਲ ਕੰਮ ਕਰਾਂਗੇ।
 4. ਗਲੋਬਲ ਸ਼ਮੂਲੀਅਤ ਅਤੇ ਗਿਆਨ-ਵੰਡ: ਅਸੀਂ ਨੋਟ ਕੀਤਾ ਹੈ ਕਿ ਗਲੋਬਲ ਭਾਈਚਾਰੇ ਜ਼ਿਆਦਾਤਰ, ਭਾਰਤ ਵਿਚ A2K ਦੇ ਸਭ ਤੋਂ ਵਧੀਆ ਕੰਮਾਂ ਬਾਰੇ ਨਹੀਂ ਜਾਣਦੇ। ਅਸੀਂ ਪਹਿਲਾਂ ਹੀ ਅਰੰਭ ਕਰ ਚੁੱਕੇ ਹਾਂ ਅਤੇ ਅਸੀਂ ਆਪਣੀਆਂ ਕਹਾਣੀਆਂ ਵਿਸ਼ਵਵਿਆਪੀ ਭਾਈਚਾਰਿਆਂ ਨਾਲ ਸਾਂਝਾ ਕਰਨਾ ਜਾਰੀ ਰੱਖਾਂਗੇ। ਸਾਨੂੰ ਵਿਸ਼ਵਾਸ ਹੈ ਕਿ ਇਹ ਗਿਆਨ-ਸਾਂਝਾ ਕਰਨਾ ਵਿਸ਼ਵਵਿਆਪੀ ਸ਼ਮੂਲੀਅਤ ਅਤੇ ਬਿਹਤਰ ਪ੍ਰੋਗਰਾਮ ਯੋਜਨਾਬੰਦੀ ਵਿੱਚ ਮਦਦਗਾਰ ਹੋਵੇਗਾ।