ਵਿਕੀ ਕਾਨਫਰੰਸ ਇੰਡੀਆ 2023
28 – 30 ਅਪ੍ਰੈਲ, 2023
ਹੈਦਰਾਬਾਦ, ਭਾਰਤ
ਘਰ | ਸਕਾਲਰਸ਼ਿਪਾਂ | ਭਾਈਚਾਰਕ ਵਿਚਾਰ | ਪ੍ਰੋਗਰਾਮ | ਜੁੜੋ | ਟੀਮ | ਦੋਸਤਾਨਾ ਸਪੇਸ ਨੀਤੀ | FAQs |
WikiConference India 2023 Updates
|
'ਵਿਕੀਕਾਨਫਰੰਸ ਇੰਡੀਆ 2023' ਇੱਕ ਰਾਸ਼ਟਰੀ-ਪੱਧਰੀ ਕਾਨਫਰੰਸ ਹੈ ਜੋ ਵਿਕੀਮੀਡੀਅਨਾਂ ਅਤੇ ਭਾਰਤੀ-ਭਾਸ਼ਾ ਦੇ ਵਿਕੀਮੀਡੀਆ ਪ੍ਰੋਜੈਕਟਾਂ ਅਤੇ ਭਾਰਤ ਅਤੇ ਕੁਝ ਦੱਖਣੀ ਏਸ਼ੀਆਈ ਖੇਤਰਾਂ ਵਿੱਚ ਅੰਦੋਲਨ ਨਾਲ ਸਬੰਧਤ ਹੋਰ ਪਹਿਲੂਆਂ ਵਿੱਚ ਦਿਲਚਸਪੀ ਰੱਖਣ ਵਾਲੇ ਲੋਕਾਂ ਲਈ ਇੱਕ ਸਾਂਝਾ ਪਲੇਟਫਾਰਮ ਪ੍ਰਦਾਨ ਕਰਦੀ ਹੈ। ਇਹ ਇੱਕ ਖੇਤਰ ਦੇ ਰੂਪ ਵਿੱਚ ਭਵਿੱਖ ਦੀ ਰਣਨੀਤੀ 'ਤੇ ਚਰਚਾ ਕਰਨ, ਆਪਣੀਆਂ ਕਹਾਣੀਆਂ ਦੱਸਣ, ਸਿੱਖਣ, ਚੁਣੌਤੀਆਂ ਨਾਲ਼ ਨਾਜਿੱਠਣ, ਇੱਕ ਦੂਜੇ ਨਾਲ਼ ਜੁੜਨ ਅਤੇ ਸਾਂਝੇ ਰੂਪ ਵਿੱਚ ਕੰਮ ਕਰਨ ਦਾ ਇੱਕ ਸਥਾਨ ਹੈ। ਇਹ ਕਾਨਫਰੰਸ 3 ਤੋਂ 5 ਮਾਰਚ ਤੱਕ ਹੈਦਰਾਬਾਦ ਵਿੱਚ ਹੋਵੇਗੀ।
WCI 2023 ਦਾ ਵਿਸ਼ਾ
ਇਸ ਸਾਲ ਦੀ ਵਿਕੀਕਾਨਫਰੰਸ ਇੰਡੀਆ ਦਾ ਵਿਸ਼ਾ 'ਸਾਂਝ ਨੂੰ ਮਜ਼ਬੂਤ ਕਰਨਾ' ਹੈ। ਇਹ ਕਾਨਫਰੰਸ ਕੁਝ ਦੱਖਣੀ ਏਸ਼ੀਆਈ ਖੇਤਰਾਂ ਦੇ ਭਾਈਚਾਰੇ ਦੇ ਮੈਂਬਰਾਂ ਲਈ ਇੱਕ ਦੂਜੇ ਨਾਲ ਜੁੜਨ, ਆਪਣੇ ਵਿਚਾਰਾਂ ਜਾਂ ਤਜ਼ਰਬਿਆਂ ਨੂੰ ਇੱਕ ਦੂਜੇ ਨਾਲ ਸਾਂਝਾ ਕਰਨ, ਅਤੇ ਆਪਣੇ ਭਾਈਚਾਰਿਆਂ ਦੇ ਵਿਕਾਸ ਲਈ ਸਹਿਯੋਗ ਕਰਨ ਦਾ ਇੱਕ ਮੌਕਾ ਹੋਵੇਗੀ।
ਪਿਛੋਕੜ ਅਤੇ ਉਦੇਸ਼
ਵਿਕੀ ਕਾਨਫਰੰਸ ਇੰਡੀਆ ਪਹਿਲੀ ਵਾਰ ਮੁੰਬਈ ਵਿੱਚ 2011 ਅਤੇ ਫਿਰ ਚੰਡੀਗੜ੍ਹ ਵਿੱਚ 2016 ਵਿੱਚ ਆਯੋਜਿਤ ਕੀਤੀ ਗਈ ਸੀ। ਹਾਲਾਂਕਿ ਤੀਜੀ ਕਾਨਫਰੰਸ 2020 ਵਿੱਚ ਹੋਣ ਦੀ ਯੋਜਨਾ ਬਣਾਈ ਗਈ ਸੀ, ਪਰ ਕੋਵਿਡ -19 ਮਹਾਂਮਾਰੀ ਦੇ ਕਾਰਨ ਇਸਨੂੰ ਰੱਦ ਕਰਨਾ ਪਿਆ।
2023 ਦੀ ਕਾਨਫਰੰਸ ਦਾ ਉਦੇਸ਼ ਭਾਰਤ ਭਰ ਦੇ ਵਿਕੀਮੀਡੀਆ ਭਾਈਚਾਰੇ ਦੇ ਮੈਂਬਰਾਂ ਅਤੇ ਦੱਖਣੀ ਏਸ਼ੀਆ ਖੇਤਰ ਦੇ ਹੋਰ ਭਾਰਤੀ ਭਾਈਚਾਰਿਆਂ ਨੂੰ ਇੰਟਰ-ਕਮਿਊਨਿਟੀ ਕਨੈਕਸ਼ਨਾਂ ਨੂੰ ਬਿਹਤਰ ਬਣਾਉਣ ਅਤੇ ਗਿਆਨ ਅਤੇ ਅਨੁਭਵ ਦਾ ਆਦਾਨ-ਪ੍ਰਦਾਨ ਕਰਨਾ ਹੈ। ਵਿਕੀ ਕਾਨਫਰੰਸ ਇੰਡੀਆ 2023 ਦੇ ਵਿਆਪਕ ਟੀਚੇ ਹੇਠ ਲਿਖੇ ਅਨੁਸਾਰ ਹਨ:
- ਵਿਕੀਮੀਡੀਆ ਵਰਤੋਂਕਾਰਾਂ, ਪ੍ਰੋਜੈਕਟਾਂ, ਭਾਈਚਾਰਿਆਂ, ਸਹਿਯੋਗੀਆਂ ਅਤੇ ਉਸ ਖੇਤਰ ਵਿੱਚ ਰਹਿੰਦੇ ਹਿੱਸੇਦਾਰਾਂ ਵਿਚਕਾਰ ਸਹਿਯੋਗ ਨੂੰ ਉਤਸ਼ਾਹਿਤ ਕਰਨ, ਵਿਕਸਤ ਕਰਨ, ਮਜ਼ਬੂਤ ਕਰਨ ਅਤੇ ਸਮਰਥਨ ਕਰਨਾ।
- ਭਾਗੀਦਾਰਾਂ ਵਿਚਕਾਰ ਗਿਆਨ, ਅਨੁਭਵ ਅਤੇ ਚੰਗੇ ਅਭਿਆਸਾਂ ਨੂੰ ਸਾਂਝਾ ਕਰਨ ਵਿੱਚ ਸਹਾਇਤਾ ਕਰਨ ਲਈ, ਅਤੇ ਉਹਨਾਂ ਦੇ ਹੁਨਰ ਨੂੰ ਬਿਹਤਰ ਬਣਾਉਣ, ਨਿਰੰਤਰ ਮੁੱਦਿਆਂ 'ਤੇ ਚਰਚਾ ਕਰਨ ਅਤੇ ਇੱਕ ਦੂਜੇ ਦੇ ਕੰਮ ਦੀ ਕਦਰ ਕਰਨ ਲਈ ਇੱਕ ਜਗ੍ਹਾ ਪ੍ਰਦਾਨ ਕਰਨਾ।
- ਛੋਟੇ ਭਾਈਚਾਰਿਆਂ ਨੂੰ ਤਜਰਬੇਕਾਰ ਵਿਕੀਮੀਡੀਅਨਾਂ, ਸਥਾਪਿਤ ਭਾਈਚਾਰਿਆਂ ਅਤੇ ਸਹਿਯੋਗੀਆਂ ਨਾਲ ਜੋੜ ਕੇ ਉਹਨਾਂ ਦੇ ਵਿਕਾਸ ਦਾ ਸਮਰਥਨ ਕਰਨਾ।
- ਵੱਖ-ਵੱਖ ਗਤੀਵਿਧੀਆਂ ਤੋਂ ਸਿੱਖੀਆਂ ਚੀਜ਼ਾਂ ਨੂੰ ਦਸਤਾਵੇਜ਼ ਕਰਨਾ, ਜਿਸ ਵਿੱਚ ਪਿਛਲੇ ਚਾਰ ਸਾਲਾਂ ਵਿੱਚ ਵੱਖ-ਵੱਖ ਭਾਈਚਾਰੇ ਦੇ ਮੈਂਬਰਾਂ ਦੁਆਰਾ ਪ੍ਰੋਜੈਕਟ, ਮੁਹਿੰਮਾਂ, ਸਮਾਗਮ ਆਦਿ ਸ਼ਾਮਲ ਹਨ, ਜਿਨ੍ਹਾਂ ਦੀ ਵਰਤੋਂ ਬਾਅਦ ਵਿੱਚ ਕੀਤੀ ਜਾ ਸਕਦੀ ਹੈ।
- ਅਸੀਂ ਭਾਰਤ ਵਿੱਚ ਇਸ ਮੁਹਿੰਮ ਨੂੰ ਕਿਵੇਂ ਰੂਪ ਦੇ ਸਕਦੇ ਹਾਂ ਅਤੇ ਵੱਡੇ ਪੱਧਰ 'ਤੇ ਦੱਖਣੀ ਏਸ਼ੀਆ ਖੇਤਰ ਦੇ ਵਿਕਾਸ ਵਿੱਚ ਯੋਗਦਾਨ ਪਾ ਸਕਦੇ ਹਾਂ ਇਸ ਸਬੰਧੀ ਅਗਲੇ ਕੁਝ ਸਾਲਾਂ ਲਈ ਰਣਨੀਤੀ ਬਨਾਉਣੀਆਂ।
ਸਮਾਂਰੇਖਾ
- ਕਾਨਫਰੰਸ ਵਿੱਚ ਹਿੱਸਾ ਲੈਣ ਲਈ ਸੈਸ਼ਨਾਂ ਅਤੇ ਸਕਾਲਰਸ਼ਿਪ ਅਰਜ਼ੀਆਂ ਲਈ ਕਾਲ 11 ਨਵੰਬਰ 2022, 00:00 IST ਨੂੰ ਖੁੱਲ੍ਹੇਗੀ।
- ਤੁਹਾਡੇ ਸੈਸ਼ਨ ਅਤੇ ਸਕਾਲਰਸ਼ਿਪ ਦੀ ਅਰਜ਼ੀ ਜਮ੍ਹਾ ਕਰਨ ਦੀ ਆਖਰੀ ਮਿਤੀ 27 ਨਵੰਬਰ 2022, 23:59 IST ਤੋਂ 14 ਦਸੰਬਰ 2022, 23:59 IST ਤੱਕ ਵਧਾ ਦਿੱਤੀ ਗਈ ਹੈ।
- ਸਕਾਲਰਸ਼ਿਪਾਂ ਬਾਰੇ ਹੋਰ ਜਾਣਕਾਰੀ ਲਈ, ਕਿਰਪਾ ਕਰਕੇ participation ਟੈਬ 'ਤੇ ਜਾਓ।
- ਆਪਣੇ ਸੈਸ਼ਨ ਪ੍ਰਸਤਾਵ ਨੂੰ ਜਮ੍ਹਾ ਕਰਨ ਲਈ, ਕਿਰਪਾ ਕਰਕੇ Session Submissions ਟੈਬ ਨੂੰ ਦੇਖੋ।
ਸਥਾਨ ਅਤੇ ਇਵੈਂਟ ਮਿਤੀਆਂ
- ਸਥਾਨ: ਹੈਦਰਾਬਾਦ, ਤੇਲੰਗਾਨਾ
- ਮਿਤੀ: 28‒30 ਅਪ੍ਰੈਲ 2023