ਮੂਵਮੈਂਟ ਚਾਰਟਰ/ਜਾਣ-ਪਛਾਣ

From Meta, a Wikimedia project coordination wiki
This page is a translated version of the page Movement Charter/Introduction and the translation is 100% complete.


ਵਿਕੀਮੀਡੀਆ ਮੂਵਮੈਂਟ ਇੱਕ ਅੰਤਰਰਾਸ਼ਟਰੀ, ਸਮਾਜਿਕ-ਸੱਭਿਆਚਾਰਕ ਲਹਿਰ ਹੈ, ਜਿਸਦਾ ਉਦੇਸ਼ ਮੁਫ਼ਤ ਗਿਆਨ ਨੂੰ ਪੂਰੀ ਦੁਨੀਆ ਵਿੱਚ ਪਹੁੰਚਾਉਣਾ ਹੈ। ਵਿਕੀਮੀਡੀਆ ਮੂਵਮੈਂਟ ਚਾਰਟਰ ("ਚਾਰਟਰ") ਇਸ ਮੂਵਮੈਂਟ ਦੇ ਸਾਂਝੇ ਮਿਸ਼ਨ ਵਿੱਚ ਸਾਰੇ ਭਾਗੀਦਾਰਾਂ ਦੀਆਂ ਕਦਰਾਂ-ਕੀਮਤਾਂ, ਅਧਿਕਾਰਾਂ, ਸਬੰਧਾਂ ਅਤੇ ਆਪਸੀ ਜ਼ਿੰਮੇਵਾਰੀਆਂ ਨੂੰ ਦਰਸਾਉਂਦਾ ਹੈ। ਚਾਰਟਰ ਸਾਰੇ ਵਿਅਕਤੀਗਤ ਅਤੇ ਸੰਸਥਾਗਤ ਭਾਗੀਦਾਰਾਂ, ਮੂਵਮੈਂਟ ਸੰਸਥਾਵਾਂ, ਪ੍ਰੋਜੈਕਟਾਂ, ਅਤੇ ਵਿਕੀਮੀਡੀਆ ਮੂਵਮੈਂਟ ਨਾਲ ਅਧਿਕਾਰਤ ਤੌਰ 'ਤੇ ਜੁੜੇ ਔਨਲਾਈਨ ਅਤੇ ਆਫਲਾਈਨ ਸਥਾਨਾਂ 'ਤੇ ਲਾਗੂ ਹੁੰਦਾ ਹੈ।

ਚਾਰਟਰ ਦਾ ਉਦੇਸ਼, ਵਿਕੀਮੀਡੀਆ ਮੂਵਮੈਂਟ ਅਤੇ ਇਸ ਦੀਆਂ ਕਦਰਾਂ-ਕੀਮਤਾਂ ਨੂੰ ਪਰਿਭਾਸ਼ਿਤ ਕਰਕੇ, ਮੂਵਮੈਂਟ ਦੇ ਹਿੱਸੇਦਾਰਾਂ ਲਈ ਇੱਕ ਦੂਜੇ ਨਾਲ ਸਹਿਯੋਗ ਕਰਨਾ ਆਸਾਨ ਬਣਾਉਣਾ ਹੈ। ਇਹ ਹੇਠ ਲਿਖੇ ਕੰਮਾਂ ਵਿੱਚ ਮਦਦ ਕਰੇਗਾਃ

  • ਅਪਣੱਤ ਮਹਿਸੂਸ ਕਰਵਾਉਣਾ,
  • ਨਿਰੰਤਰ ਸਿਰਜਣਾ ਅਤੇ ਮੁਫਤ ਗਿਆਨ ਦੀ ਉਪਲਬਧਤਾ ਨੂੰ ਸੁਰੱਖਿਅਤ ਕਰਨ ਲਈ ਵਿਕਾਸ, ਵਾਧੇ ਅਤੇ ਭਵਿੱਖ ਦੀਆਂ ਸੰਭਾਵਨਾਵਾਂ ਲਈ ਸਾਂਝੀ ਰਣਨੀਤੀ ਤਿਆਰ ਕਰਨਾ,
  • ਦਾਨੀਆਂ ਦੇ ਅਧਿਕਾਰਾਂ ਅਤੇ ਮੂਵਮੈਂਟ ਦੇ ਵਿੱਤੀ ਹਿੱਤਾਂ ਦੀ ਰਾਖੀ,
  • ਫੈਸਲਿਆਂ ਲਈ ਸੇਧ, ਅਤੇ
  • ਮੂਵਮੈਂਟ ਦੇ ਹਿੱਸੇਦਾਰਾਂ ਵਿਚਕਾਰ ਮਤਭੇਦ ਨੂੰ ਘਟਾਉਣਾ ।

ਸੋਧ ਭਾਗ ਦੇ ਅਨੁਸਾਰ, ਲੋੜ ਪੈਣ 'ਤੇ ਚਾਰਟਰ ਨੂੰ ਸੋਧਿਆ ਜਾ ਸਕਦਾ ਹੈ।

ਕਦਰਾਂ-ਕੀਮਤਾਂ

ਵਿਕੀਮੀਡੀਆ ਮੂਵਮੈਂਟ ਗਿਆਨ ਲਈ ਇੱਕ ਤੱਥਵਾਦੀ, ਤਸਦੀਕਯੋਗ, ਖੁੱਲ੍ਹੀ ਅਤੇ ਸਮਾਵੇਸ਼ੀ ਪਹੁੰਚ ਨੂੰ ਅਪਣਾਉਂਦਾ ਹੈ। ਇਹ ਸਾਂਝੀਆਂ ਕਦਰਾਂ-ਕੀਮਤਾਂ ਦੁਆਰਾ ਨਿਰਦੇਸ਼ਿਤ ਹੈ ਜੋ ਸਾਡੇ ਸਾਰੇ ਕਾਰਜਾਂ ਦਾ ਮਾਰਗਦਰਸ਼ਨ ਕਰਦੀਆਂ ਹਨ। ਹਰ ਫੈਸਲੇ ਵਿੱਚ ਇਨ੍ਹਾਂ ਕਦਰਾਂ-ਕੀਮਤਾਂ ਨੂੰ ਮੱਦੇ ਨਜ਼ਰ ਰੱਖਣ ਦੀ ਲੋੜ ਹੈ। ਮੂਵਮੈਂਟ ਦੀ ਬੁਨਿਆਦੀ ਮਿਸ਼ਨ ਨੂੰ ਪੂਰਾ ਕਰਨ ਅਤੇ ਵਿਸ਼ਵ ਪੱਧਰ 'ਤੇ ਵਿਕੀਮੀਡੀਆ ਭਾਗੀਦਾਰਾਂ ਨੂੰ ਸ਼ਕਤੀਕਰਨ ਕਰਨ ਲਈ ਕਦਰਾਂ-ਕੀਮਤਾਂ ਨੂੰ ਸੰਤੁਲਿਤ ਕਰਨਾ ਮਹੱਤਵਪੂਰਨ ਹੈ।

ਇਨ੍ਹਾਂ ਕਦਰਾਂ-ਕੀਮਤਾਂ ਵਿੱਚ ਉਹ ਕੁਝ ਸ਼ਾਮਲ ਹਨ ਜੋ ਪਹਿਲਾਂ ਤੋਂ ਹੀ ਮੌਜੂਦ ਹਨ ਅਤੇ ਓਥੋਂ ਤੱਕ ਵਿਸਥਾਰਿਤ ਹਨ ਜੋ ਸਾਡੇ ਭਵਿੱਖ ਦੇ ਵਿਕਾਸ ਲਈ ਜ਼ਰੂਰੀ ਹਨ। ਇਹ ਗਿਆਨ ਦੇ ਵਿਸਥਾਰ ਨੂੰ ਇੱਕ ਡੂੰਘੇ ਸਹਿਯੋਗੀ ਯਤਨ ਵਜੋਂ ਮਾਨਤਾ ਦਿੰਦੀਆਂ ਹਨ।

ਮੁਫ਼ਤ ਗਿਆਨ

ਵਿਕੀਮੀਡੀਆ ਮੂਵਮੈਂਟ ਆਪਣੀ ਸਾਰੀ ਸਮੱਗਰੀ, ਇਸ ਦੇ ਸਾਰੇ ਸਾਫਟਵੇਅਰ ਅਤੇ ਇਸ ਦੇ ਸਾਰੇ ਪਲੇਟਫਾਰਮਾਂ ਤੱਕ ਪਹੁੰਚ ਨੂੰ ਸਾਂਝਾ ਕਰਨ ਲਈ ਖੁੱਲ੍ਹੇ ਲਾਇਸੈਂਸ ਦੀ ਵਰਤੋਂ ਕਰਦਾ ਹੈ। ਕੁਝ ਬਾਹਰੀ ਸਮੱਗਰੀ ਨੂੰ ਵੱਖ-ਵੱਖ ਲਾਇਸੈਂਸਾਂ ਅਧੀਨ ਵੀ ਸ਼ਾਮਲ ਕੀਤਾ ਗਿਆ ਹੈ। ਇਹ ਮੁਫ਼ਤ ਗਿਆਨ ਦੇ ਖੇਤਰਾਂ ਦਾ ਵਿਸਤਾਰ ਕਰਕੇ ਅਤੇ ਗਿਆਨ ਨੂੰ ਹਾਸਲ ਕਰਨ ਅਤੇ ਸਾਂਝਾ ਕਰਨ ਦੇ ਨਵੇਂ ਅਤੇ ਵਿਕਸਤ ਰੂਪਾਂ ਦੇ ਨਾਲ-ਨਾਲ ਸਮੱਗਰੀ ਦੀ ਵੱਧ ਰਹੀ ਵਿਭਿੰਨਤਾ ਨੂੰ ਏਕੀਕ੍ਰਿਤ ਕਰਕੇ ਆਪਣੇ ਮਿਸ਼ਨ ਨੂੰ ਡੂੰਘਾ ਕਰਨ ਲਈ ਵਚਨਬੱਧ ਹੈ।

ਖੁਦਮੁਖਤਿਆਰੀ

ਵਿਕੀਮੀਡੀਆ ਮੂਵਮੈਂਟ ਸੁਤੰਤਰ ਤੌਰ 'ਤੇ ਮੁਫਤ ਗਿਆਨ ਮਿਸ਼ਨ ਦੁਆਰਾ ਮਾਰਗਦਰਸ਼ਨ ਨਾਲ, ਅਤੇ ਪੱਖਪਾਤ ਤੋਂ ਬਿਨ੍ਹਾਂ ਚਲਦੇ ਰਹਿਣ ਦੀ ਕੋਸ਼ਿਸ਼ ਕਰਦਾ ਹੈ। ਇਹ ਮੂਵਮੈਂਟ ਵਪਾਰਕ, ਰਾਜਨੀਤਿਕ, ਹੋਰ ਵਿੱਤੀ ਜਾਂ ਪ੍ਰਚਾਰ ਦੇ ਪ੍ਰਭਾਵਾਂ ਕਰਕੇ ਆਪਣੇ ਮਿਸ਼ਨ ਨਾਲ ਸਮਝੌਤਾ ਨਹੀਂ ਕਰਦਾ।

ਸਹਿਯੋਗਤਾ ਅਤੇ ਸਵੈ-ਸੰਗਠਨ

ਵਿਕੀਮੀਡੀਆ ਮੂਵਮੈਂਟ, ਭਾਗੀਦਾਰੀ ਦੇ ਸਭ ਤੋਂ ਪਹਿਲੇ ਜਾਂ ਸਭ ਤੋਂ ਹੇਠਲੇ ਪੱਧਰ ਜਿਵੇਂ ਕਿ ਵਲੰਟੀਅਰਾਂ ਨੂੰ ਫੈਸਲੇ ਸੌਂਪਦਾ ਹੈ। ਦੁਨੀਆ ਭਰ ਦੇ ਔਨਲਾਈਨ ਅਤੇ ਔਫਲਾਈਨ ਭਾਈਚਾਰਿਆਂ ਨੂੰ ਸਹਿਯੋਗਤਾ ਦੇ ਸਿਧਾਂਤ ਦੁਆਰਾ, ਆਪਣੇ ਲਈ ਫੈਸਲੇ ਲੈਣੇ ਚਾਹੀਦੇ ਹਨ। ਸਵੈ-ਸ਼ਾਸਨ ਦਾ ਸਮਰਥਨ ਕਰਨਾ ਅਤੇ ਖੁਦਮੁਖਤਿਆਰ ਹੋਣ ਦੀ ਸਮਰੱਥਾ ਗਲੋਬਲ ਅੰਦੋਲਨ ਮੁੱਲਾਂ ਦੇ ਮਹੱਤਵਪੂਰਨ ਪਹਿਲੂ ਹਨ।

ਨਿਰਪੱਖਤਾ

ਵਿਕੀਮੀਡੀਆ ਮੂਵਮੈਂਟ ਗਿਆਨ ਸਮਾਨਤਾ ਵਿੱਚ ਆਉਣ ਵਾਲੀਆਂ ਵਿਭਿੰਨ ਚੁਣੌਤੀਆਂ ਨੂੰ ਪਛਾਣਦਾ ਹੈ ਜਿਨ੍ਹਾਂ ਦਾ ਸਾਹਮਣਾ ਬਹੁਤ ਸਾਰੇ ਮੁਫਤ ਗਿਆਨ ਭਾਈਚਾਰਿਆਂ ਨੂੰ ਕਰਨਾ ਪੈਂਦਾ ਹੈ।.ਅਤੇ ਉਹਨਾਂ ਨੂੰ ਇਤਿਹਾਸਕ, ਸਮਾਜਿਕ, ਰਾਜਨੀਤਿਕ, ਅਤੇ ਅਸਮਾਨਤਾ ਅਤੇ ਗਲਤ ਪੇਸ਼ਕਾਰੀ ਵਰਗੀਆਂ ਕਠਨਾਈਆਂ ਲਈ ਸ਼ਕਤੀ ਦੇਣ ਦੀ ਕੋਸ਼ਿਸ਼ ਕਰਦਾ ਹੈ। ਮੂਵਮੈਂਟ ਗਿਆਨ ਵਿੱਚ ਸਮਾਨਤਾ ਨੂੰ ਪ੍ਰਾਪਤ ਕਰਨ ਅਤੇ ਉਤਸ਼ਾਹਿਤ ਕਰਨ ਲਈ ਸਰਗਰਮ ਕਦਮ ਚੁੱਕਦਾ ਹੈ, ਅਤੇ ਵਿਕੇਂਦਰੀਕ੍ਰਿਤ ਸ਼ਾਸਨ ਅਤੇ ਕਮਿਊਨਿਟੀ ਸਸ਼ਕਤੀਕਰਨ ਦੁਆਰਾ ਸਰੋਤ ਨੂੰ ਵੰਡਣ ਲਈ ਪ੍ਰਬੰਧ ਸਥਾਪਤ ਕਰਦਾ ਹੈ।

ਸਮਾਵੇਸ਼

ਵਿਕੀਮੀਡੀਆ ਪ੍ਰੋਜੈਕਟ ਬਹੁਤ ਸਾਰੀਆਂ ਭਾਸ਼ਾਵਾਂ ਵਿੱਚ ਵਿਕਸਤ ਕੀਤੇ ਗਏ ਹਨ, ਜੋ ਬਹੁਤ ਸਾਰੇ ਖੇਤਰਾਂ ਅਤੇ ਸਭਿਆਚਾਰਾਂ ਨੂੰ ਦਰਸਾਉਂਦੇ ਹਨ। ਮੂਵਮੈਂਟ ਵਿੱਚ ਹਿੱਸਾ ਲੈਣ ਵਾਲਿਆਂ ਦੀ ਵਿਭਿੰਨਤਾ ਲਈ ਆਪਸੀ ਸਤਿਕਾਰ ਸਾਰੀਆਂ ਗਤੀਵਿਧੀਆਂ ਦਾ ਅਧਾਰ ਬਣਦਾ ਹੈ, ਅਤੇ ਸੁਰੱਖਿਆ ਅਤੇ ਸ਼ਮੂਲੀਅਤ ਦਾ ਸਮਰਥਨ ਕਰਕੇ ਲਾਗੂ ਕੀਤਾ ਜਾਂਦਾ ਹੈ। ਵਿਕੀਮੀਡੀਆ ਮੂਵਮੈਂਟ ਇੱਕ ਵਿਭਿੰਨ ਵਾਲੀ ਸਾਂਝੀ ਜਗ੍ਹਾ ਪ੍ਰਦਾਨ ਕਰਨ ਲਈ ਵਚਨਬੱਧ ਹੈ, ਜਿੱਥੇ ਮਿਸ਼ਨ ਅਤੇ ਕਦਰਾਂ-ਕੀਮਤਾਂ ਨੂੰ ਸਮਝਣ ਵਾਲਾ ਹਰ ਵਿਅਕਤੀ ਲੋਕ-ਕੇਂਦਰਿਤ ਦ੍ਰਿਸ਼ਟੀਕੋਣ ਅਧੀਨ ਦੂਜਿਆਂ ਨਾਲ ਹਿੱਸਾ ਲੈ ਕੇ ਅਤੇ ਸਹਿ-ਸਿਰਜ ਸਕਦਾ ਹੈ। ਇਹ ਸਮਾਵੇਸ਼ ਵਿਭਿੰਨ ਤੇ ਵਿਸ਼ੇਸ਼ ਜ਼ਰੂਰਤਾਂ ਲਈ ਸਹਾਇਕ ਤਕਨੀਕ ਦੇ ਇਸਤਮਾਲ ਲਈ ਉਤਸ਼ਾਹਿਤ ਕਰਦਾ ਹੈ।

ਸੁਰੱਖਿਆ

ਵਿਕੀਮੀਡੀਆ ਮੂਵਮੈਂਟ ਆਪਣੇ ਭਾਗੀਦਾਰਾਂ ਦੀ ਭਲਾਈ, ਸੁਰੱਖਿਆ ਅਤੇ ਨਿੱਜਤਾ ਨੂੰ ਤਰਜੀਹ ਦਿੰਦਾ ਹੈ। ਇਹ ਇੱਕ ਸੁਰੱਖਿਅਤ ਵਾਤਾਵਰਣ ਨੂੰ ਯਕੀਨੀ ਬਣਾਉਂਦਾ ਹੈ ਜੋ ਵਿਭਿੰਨਤਾ, ਸਮਾਵੇਸ਼, ਬਰਾਬਰੀ ਅਤੇ ਭਾਈਵਾਲੀ ਨੂੰ ਉਤਸ਼ਾਹਿਤ ਕਰਦਾ ਹੈ, ਜੋ ਔਨਲਾਈਨ ਸੂਚਨਾ ਵਾਤਾਵਰਣ ਵਿੱਚ ਮੁਫਤ ਗਿਆਨ ਵਿੱਚ ਭਾਗੀਦਾਰੀ ਲਈ ਜ਼ਰੂਰੀ ਹਨ। ਔਨਲਾਈਨ ਅਤੇ ਔਫਲਾਈਨ ਦੋਵਾਂ ਥਾਵਾਂ 'ਤੇ ਸੁਰੱਖਿਆ ਨੂੰ ਯਕੀਨੀ ਬਣਾਉਣਾ ਇੱਕ ਤਰਜੀਹ ਹੈ। ਇਹ ਤਰਜੀਹ ਵਿਆਪਕ ਜ਼ਾਬਤਿਆਂ ਨੂੰ ਲਾਗੂ ਕਰਨ ਅਤੇ ਇਨ੍ਹਾਂ ਗਤੀਵਿਧੀਆਂ ਦਾ ਸਮਰਥਨ ਕਰਨ ਲਈ ਜ਼ਰੂਰੀ ਸਰੋਤਾਂ ਦੇ ਨਿਵੇਸ਼ ਦੁਆਰਾ ਅੱਗੇ ਵਧਾਈ ਜਾਂਦੀ ਹੈ।

ਜਵਾਬਦੇਹੀ

ਵਿਕੀਮੀਡੀਆ ਮੂਵਮੈਂਟ ਵਿਕੀਮੀਡੀਆ ਪ੍ਰੋਜੈਕਟਾਂ ਅਤੇ ਮੂਵਮੈਂਟ ਸੰਗਠਨ ਦੇ ਅੰਦਰ ਦਰਸਾਈ ਗਈ ਕਮਿਊਨਿਟੀ ਲੀਡਰਸ਼ਿਪ ਰਾਹੀਂ ਆਪਣੇ ਆਪ ਨੂੰ ਜਵਾਬਦੇਹ ਰੱਖਦੀ ਹੈ। ਇਹ ਪਾਰਦਰਸ਼ੀ ਫੈਸਲੇ ਲੈਣ, ਸੰਵਾਦ, ਜਨਤਕ ਨੋਟਿਸ, ਗਤੀਵਿਧੀਆਂ ਦੀ ਰਿਪੋਰਟਿੰਗ, ਅਤੇ ਦੇਖਭਾਲ ਦੀ ਜ਼ਿੰਮੇਵਾਰੀ ਨੂੰ ਬਰਕਰਾਰ ਰੱਖ ਕੇ ਲਾਗੂ ਕੀਤਾ ਜਾਂਦਾ ਹੈ।

ਰੇਸੀਲੈਂਸ

ਵਿਕੀਮੀਡੀਆ ਮੂਵਮੈਂਟ ਨਵੀਨਤਾ ਅਤੇ ਪ੍ਰਯੋਗਾਂ ਰਾਹੀਂ ਪ੍ਰਫੁੱਲਤ ਹੈ, ਅਤੇ ਇੱਕ ਮੁਫਤ ਗਿਆਨ ਪਲੇਟਫਾਰਮ ਦੇ ਦ੍ਰਿਸ਼ਟੀਕੋਣ ਦਾ ਨਿਰੰਤਰ ਨਵੀਨੀਕਰਨ ਕਰਦਾ ਹੈ। ਇਹ ਮੂਵਮੈਂਟ ਆਪਣੇ ਸਹਿਜੋਗ ਅਤੇ ਵਿਕਾਸ ਲਈ ਪ੍ਰਭਾਵਸ਼ਾਲੀ ਰਣਨੀਤੀਆਂ ਅਤੇ ਅਭਿਆਸਾਂ ਨਾਲ ਤੱਥ-ਅਧਾਰਤ ਸੂਚਨਾ ਦੀ ਵਰਤੋਂ ਕਰਦਾ ਹੈ।