Jump to content

ਵਿਕੀਮੀਡੀਆ ਸੰਸਥਾ

From Meta, a Wikimedia project coordination wiki
This page is a translated version of the page Wikimedia Foundation and the translation is 96% complete.


ਸਾਡਾ ਕੰਮ

ਅਸੀਂ ਤੁਹਾਡੇ ਨਾਲ ਕੰਮ ਕਰਦੇ ਹਾਂ ਤਾਂ ਜੋ ਹਰ ਕਿਸੇ ਨੂੰ ਸਾਰੇ ਗਿਆਨ ਦੇ ਨਚੋੜ ਵਿੱਚ ਸਾਂਝਾ ਕਰਨ ਵਿੱਚ ਮਦਦ ਕੀਤੀ ਜਾ ਸਕੇ


ਵਿਕੀਮੀਡੀਆ ਸੰਸਥਾ ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਤੇਰ੍ਹਾਂ ਮੁਫ਼ਤ-ਗਿਆਨ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੀ ਹੈ ਅਤੇ ਉਹਨਾਂ ਭਾਈਚਾਰਿਆਂ ਦਾ ਸਮਰਥਨ ਕਰਦੀ ਹੈ ਜੋ ਉਹਨਾਂ ਦੀ ਸਮੱਗਰੀ ਬਣਾਉਂਦੇ ਹਨ ਅਤੇ ਉਹਨਾਂ ਨੂੰ ਸੋਧਦੇ ਹਨ।


ਕਾਰਵਾਈ ਸਰੋਤ

ਕੀ ਤੁਸੀਂ ਇੱਕ ਵਿਕੀਮੀਡੀਆ online ਯੋਗਦਾਨੀ ਹੋ ਜਾਂ ਸੰਬੰਧਿਤ ਮੈਂਬਰ ਹੋ ਜੋ ਸੰਸਥਾ ਤੋਂ ਸਹਾਇਤਾ ਦੀ ਭਾਲ ਕਰ ਰਹੇ ਹੋ? ਸਾਡੇ ਦੁਆਰਾ ਪੇਸ਼ ਕੀਤੇ ਗਏ ਕੁਝ ਸਰੋਤਾਂ ਉੱਤੇ ਇੱਕ ਝਾਤ ਮਾਰੋ।





ਵਿਕੀਮੀਡੀਆ ਸੰਸਥਾ ਦੀਆਂ ਗਤੀਵਿਧੀਆਂ

ਸੰਸਥਾ ਪੂਰੇ ਸਾਲ ਦੌਰਾਨ ਸਾਡੀਆਂ ਗਤੀਵਿਧੀਆਂ ਅਤੇ ਟੀਚਿਆਂ ਬਾਰੇ ਜਾਣਕਾਰੀ ਪ੍ਰਕਾਸ਼ਿਤ ਕਰਦੀ ਹੈ।




ਵਿਕੀਮੀਡੀਆ ਸੰਸਥਾ ਪ੍ਰਸ਼ਾਸਨ

ਸਾਡੀਆਂ ਗਤੀਵਿਧੀਆਂ ਦੀ ਨਿਗਰਾਨੀ Board of Trustees ਦੁਆਰਾ ਕੀਤੀ ਜਾਂਦੀ ਹੈ, ਜੋ ਕਿ ਵਿਕੀਮੀਡੀਆ ਸੰਬੰਧਿਤ ਮੈਂਬਰ ਅਤੇ ਪ੍ਰੋਜੈਕਟ ਭਾਈਚਾਰਿਆਂ ਦੁਆਰਾ ਚੁਣੇ ਗਏ ਮੈਂਬਰਾਂ ਦੇ ਨਾਲ-ਨਾਲ ਵਿਸ਼ਾ-ਵਸਤੂ ਦੇ ਮਾਹਿਰਾਂ ਤੋਂ ਬਣੀ ਹੋਈ ਹੈ। ਅਸੀਂ ਪ੍ਰਸ਼ਾਸਨ ਦੀ ਜਾਣਕਾਰੀ ਨੂੰ ਲਹਿਰ ਅਤੇ ਜਨਤਾ ਦੋਵਾਂ ਲਈ ਉਪਲਬਧ ਕਰਾਉਣ ਲਈ ਕੰਮ ਕਰਦੇ ਹਾਂ।





ਵਿਕੀਮੀਡੀਆ ਪ੍ਰੋਜੈਕਟ

ਅਸੀਂ ਤੇਰ੍ਹਾਂ ਮੁਫਤ ਗਿਆਨ ਪ੍ਰੋਜੈਕਟਾਂ ਦੀ ਮੇਜ਼ਬਾਨੀ ਕਰਦੇ ਹਾਂ ਜੋ ਦੁਨੀਆ ਭਰ ਦੇ ਲੱਖਾਂ ਸਵੈ-ਸੇਵਕਾਂ ਦੁਆਰਾ ਬਣਾਏ, ਸੰਪਾਦਿਤ ਅਤੇ ਤਸਦੀਕ ਕੀਤੇ ਜਾਂਦੇ ਹਨ।





ਵਿਕੀਮੀਡੀਆ ਸਹਿਯੋਗੀ

ਅਸੀਂ ਵਿਸ਼ਵ ਭਰ ਵਿੱਚ ਸਹਿਯੋਗੀ ਸੰਸਥਾਵਾਂ - ਅਧਿਆਏ, ਵਿਸ਼ੇ-ਸੰਬੰਧੀ ਸੰਸਥਾਵਾਂ, ਅਤੇ ਵਰਤੋਂਕਾਰਾਂ ਸਮੂਹਾਂ - ਨੂੰ ਮਾਨਤਾ ਦਿੰਦੇ ਹਾਂ ਜੋ ਵਿਕੀਮੀਡੀਆ ਲਹਿਰ ਦੇ ਮੁਫ਼ਤ ਗਿਆਨ ਪ੍ਰਚਾਰ ਨੂੰ ਮਜ਼ਬੂਤ ਕਰਨ ਵਿੱਚ ਯੋਗਦਾਨ ਪਾਉਂਦੇ ਹਨ।