ਵਿਕੀ ਲਹਿਰ ਦਾ ਚਾਰਟਰ/ਸਮੱਗਰੀ/ਪ੍ਰਸਤਾਵਨਾ
![]() | ਇਸ ਪੰਨੇ ਵਿੱਚ ਅੰਦੋਲਨ ਚਾਰਟਰ ਦੀ ਖਰੜਾ ਸਮੱਗਰੀ ਸ਼ਾਮਲ ਹੈ। ਜੇਕਰ ਤੁਹਾਡੇ ਕੋਲ ਸੁਝਾਅ ਹੈ, ਤਾਂ ਕਿਰਪਾ ਕਰਕੇ ਇਸਨੂੰ ਟਾਕ ਪੇਜ 'ਤੇ ਪ੍ਰਦਾਨ ਕਰੋ, ਜਾਂ ਸੁਝਾਅ ਦੇਣ ਦੇ ਹੋਰ ਤਰੀਕੇ ਦੇਖੋ ਮਸ਼ਵਰੇ ਵਿੱਚ (ਲਾਈਵ ਮੀਟਿੰਗਾਂ ਅਤੇ ਸਰਵੇਖਣਾਂ ਸਮੇਤ)। |
← ਰੂਪਰੇਖਾ 'ਤੇ ਜਾਣ ਲਈ ਕਲਿੱਕ ਕਰੋ | "ਕੀਮਤਾਂ ਤੇ ਸਿਧਾਂਤਾਂ" ਖੰਡ 'ਤੇ ਜਾਣ ਲਈ →
ਵਿਕੀਮੀਡੀਆ ਲਹਿਰ ਮੁਫ਼ਤ ਗਿਆਨ ਨੂੰ ਸਮੁੱਚੇ ਵਿਸ਼ਵ ਪੱਧਰ ਤੇ ਉਪਲਬਧ ਕਰਵਾਉਣ, ਉਸ ਨੂੰ ਹੋਰ ਵਿਕਸਿਤ ਕਰਨ ਅਤੇ ਪ੍ਰਚਾਰ-ਪ੍ਰਸਾਰ 'ਤੇ ਕੇਂਦਰਿਤ ਹੈ। ਵਿਕੀਮੀਡੀਆ ਮੂਵਮੈਂਟ ਚਾਰਟਰ ਵਿਕੀਮੀਡੀਆ ਲਹਿਰ ਦੀਆਂ ਮੂਲ ਕਦਰਾਂ-ਕੀਮਤਾਂ ਤੇ ਫਲਸਫਿਆਂ ਨੂੰ ਪਰਿਭਾਸ਼ਿਤ ਕਰਨ ਦਾ ਕੰਮ ਕਰਦਾ ਹੈ। ਇਹ ਇੱਕ ਰਸਮੀ ਜਿਹਾ ਸਮਾਜਿਕ ਸਮਝੌਤਾ ਹੈ ਜੋ ਲਹਿਰ ਦੇ ਅੰਦਰਲੀਆਂ ਇਕਾਈਆਂ ਅਤੇ ਉਹਨਾਂ ਦੇ ਹੱਕਾਂ ਅਤੇ ਜ਼ਿੰਮੇਵਾਰੀਆਂ ਵਿਚਲੇ ਤਾਲਮੇਲ ਦੀ ਵਿਆਖਿਆ ਕਰਦਾ ਹੈ। ਇਹ ਮੌਜੂਦਾ ਸੰਸਥਾਵਾਂ ਅਤੇ ਸਥਾਪਿਤ ਕੀਤੀਆਂ ਜਾਣ ਵਾਲੀਆਂ ਦੋਵਾਂ ਤਰ੍ਹਾਂ ਦੀਆਂ ਇਕਾਈਆਂ 'ਤੇ ਇਕੋ ਤਰ੍ਹਾਂ ਲਾਗੂ ਹੁੰਦਾ ਹੈ।
ਵਿਕੀ ਲਹਿਰ ਦਾ ਚਾਰਟਰ ਆਪਣੇ ਵਲੋਂ ਸੰਚਾਲਿਤ ਭਾਈਚਾਰਿਆਂ ਦੇ ਨਾਲ ਰਸਮੀ ਸਰਬਸੰਮਤੀ ਪ੍ਰਕਿਰਿਆ ਦੇ ਸਮਝੌਤੇ ਰਾਹੀਂ ਹੋਂਦ ਰੱਖਦਾ ਹੈ। ਲਹਿਰ ਦਾ ਚਾਰਟਰ ਲਹਿਰ ਵਿਚ ਸ਼ਾਮਿਲ ਇਸ ਦੇ ਸਾਰੇ ਸਦੱਸਾਂ, ਸੰਸਥਾਵਾਂ ਤੇ ਤਕਨੀਕੀ ਖੰਡਾਂ ਉੱਪਰ ਲਾਗੂ ਹੁੰਦਾ ਹੈ। ਇਸ ਵਿਚ ਸਮੱਗਰੀ ਯੋਗਦਾਨੀ, ਪ੍ਰਾਜੈਕਟ, ਅਫਲੀਏਟ (ਸੰਗਠਨ) ਅਤੇ ਵਿਕੀਮੀਡਆ ਫਾਉਂਡੇਸ਼ਨ ਵੀ ਸ਼ਾਮਿਲ ਹਨ ਪਰ ਇਹ ਸਿਰਫ਼ ਇਨ੍ਹਾਂ ਤੱਕ ਹੀ ਸੀਮਿਤ ਨਹੀਂ।
ਆਪਣੇ ਟੀਚੇ ਨੂੰ ਪ੍ਰਾਪਤ ਕਰਨ ਲਈ, ਲਹਿਰ ਨੇ ਵੱਖ-ਵੱਖ ਉਦੇਸ਼ਾਂ ਦੇ ਨਾਲ ਕਈ ਭਾਸ਼ਾਵਾਂ ਵਿਚ ਗਿਆਨ ਭੰਡਾਰਾਂ ("ਪ੍ਰਾਜੈਕਟ") ਦੀ ਇਕ ਵੱਡੀ ਲੜੀ ਵਿਕਸਿਤ ਕੀਤੀ ਹੈ। ਇਹ ਪ੍ਰਾਜੈਕਟ ਸਮੱਗਰੀ ਨਿਰਮਾਣ ਅਤੇ ਪ੍ਰਬੰਧਨ ਨੂੰ ਲੈ ਕੇ ਬਹੁਤ ਵੱਡੇ ਪੱਧਰ 'ਤੇ ਸਵੈ-ਸੰਚਾਲਿਤ ਹਨ।
ਨਾਲ ਹੀ ਭਾਈਚਾਰਕ ਆਹਾਰ-ਵਿਹਾਰ ਵੀ। ਵਿਕੀ ਲਹਿਰ ਵਿਚ ਖਾਸ ਮਾਮਲਿਆਂ ਜਾਂ ਭੂਗੋਲਿਕ ਖੇਤਰਾਂ 'ਤੇ ਕੇਂਦਰਿਤ ਦੋਵਾਂ ਸੰਗਠਿਤ ਅਤੇ ਗੈਰ-ਰਸਮੀ ਸਮੂਹ ਵੀ ਸ਼ਾਮਿਲ ਹਨ। ਇਨ੍ਹਾਂ ਸਮੂਹਾਂ ਦੀ ਭੂਮਿਕਾ ਪ੍ਰਤੱਖ ਅਤੇ ਅਪ੍ਰਤੱਖ ਰੂਪ ਵਿਚ ਪ੍ਰਾਜੈਕਟਾਂ ਦਾ ਸਮਰਥਨ ਕਰਨਾ ਹੈ।
ਇਹਨਾਂ ਪ੍ਰਾਜੈਕਟਾਂ ਅਤੇ ਸਮੂਹਾਂ ਨੂੰ ਵਧਾਵਾ ਦੇਣਾ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਵਾਲਾ ਇੱਕ ਵਿਆਪਕ ਬੁਨਿਆਦੀ ਢਾਂਚਾ ਹੈ। ਬੁਨਿਆਦੀ ਢਾਂਚਾ ਲਹਿਰ ਦੀਆਂ ਤਕਨੀਕੀ ਲੋੜਾਂ ਦਾ ਸਮਰਥਨ ਕਰਦਾ ਹੈ। ਬੁਨਿਆਦੀ ਢਾਂਚਾ ਚੱਲ ਰਹੇ ਵਿਕਾਸ ਅਤੇ ਗਿਆਨ ਨੂੰ ਬਰਕਰਾਰ ਰੱਖਣ ਲਈ ਵਿੱਤੀ ਅਤੇ ਹੋਰ ਕਿਸਮ ਦੇ ਸਰੋਤ ਪ੍ਰਦਾਨ ਕਰਦਾ ਹੈ। ਬੁਨਿਆਦੀ ਢਾਂਚਾ ਕਾਨੂੰਨੀ ਅਤੇ ਨਿਯਮਿਕ ਮਾਹੌਲ ਨੂੰ ਹੱਲਾਸ਼ੇਰੀ ਦੇਣ ਦੀ ਕੋਸ਼ਿਸ਼ ਕਰਦਾ ਹੈ ਜੋ ਲਹਿਰ ਨੂੰ ਇਸ ਦੇ ਅੰਦਰ ਦੀਆਂ ਸੰਸਥਾਵਾਂ ਨੂੰ ਦੁਨੀਆ ਭਰ ਵਿੱਚ ਕੰਮ ਕਰਨ ਲਈ ਸਮਰੱਥ ਬਣਾਉਂਦਾ ਹੈ। ਬੁਨਿਆਦੀ ਢਾਂਚਾ ਸਮੱਗਰੀ ਯੋਗਦਾਨੀਆਂ, ਪਾਠਕਾਂ ਅਤੇ ਹੋਰ ਸਾਰੇ ਲੋਕਾਂ ਦਾ ਵੀ ਸਮਰਥਨ ਕਰਦਾ ਹੈ ਜੋ ਦੁਨੀਆ ਭਰ ਵਿਚ ਵਿਕੀਮੀਡੀਆ ਲਹਿਰ ਦਾ ਹਿੱਸਾ ਹਨ ਅਤੇ ਇੱਕ ਐਸੇ ਸੁਰੱਖਿਅਤ ਅਤੇ ਉਤਪਾਦਕ ਮਾਹੌਲ ਨੂੰ ਅੱਗੇ ਵਧਾ ਰਹੇ ਹਨ ਜਿਸ ਵਿੱਚ ਗਿਆਨ ਨੂੰ ਸਾਂਝਾ ਅਤੇ ਖਪਤ ਕੀਤਾ ਜਾ ਸਕੇ, ਜਿੱਥੇ ਸਥਾਨਕ ਪ੍ਰੋਜੈਕਟ ਲਈ ਅਜਿਹਾ ਕਰਨਾ ਸੰਭਵ ਨਹੀਂ ਹੈ। ਬੁਨਿਆਦੀ ਢਾਂਚੇ ਦੇ ਸਮਰਥਨ ਦੀ ਪ੍ਰਕਿਰਤੀ ਅਤੇ ਸੀਮਾ ਲਹਿਰ ਦੇ ਮੁੱਲਾਂ, ਸਰੋਤਾਂ, ਅਤੇ ਲਹਿਰ ਤੋਂ ਬਾਹਰ ਲਗਾਈਆਂ ਗਈਆਂ ਪਾਬੰਦੀਆਂ ਰਾਹੀਂ ਤੈਅ ਕੀਤੀ ਗਈ ਹੈ।
ਨੋਟਸ
- ↑
This wording has been highlighted as a potential concern by the Wikimedia Foundation Legal department, who proposed the following alternative wording: The projects are built with systems of self-governance. This was on two primary grounds:
- ਇਹ ਬਾਹਰੀ ਸੰਗਠਨਾਂ (ਖਾਸ ਤੌਰ 'ਤੇ ਵਿਧਾਨਕ ਸੰਸਥਾਵਾਂ) ਨੂੰ ਇਹ ਭਰੋਸਾ ਦਿਵਾਉਣ ਵਿਚ ਭਰਮਾ ਸਕਦਾ ਹੈ ਕਿ ਕੋਈ ਵੀ ਸੰਗਠਨ ਅਜਿਹਾ ਨਹੀਂ ਹੈ ਜੋ ਰਸਮੀ ਤੌਰ 'ਤੇ ਕਾਨੂੰਨੀ ਫ਼ਰਜ਼ਾਂ ਦੀ ਪਾਲਣਾ ਕਰਨ ਵਿਚ ਯੋਗ ਹੋਵੇ।
- ਇਸ ਤੋਂ ਇਲਾਵਾ, "ਵੱਡੇ ਪੱਧਰ 'ਤੇ" ਸ਼ਬਦ ਕਾਫੀ ਅਸਪਸ਼ਟ ਹੈ ਅਤੇ ਸਮਕਾਲ ਵਿਚ ਕੋਈ ਹੋਰ ਢੁੱਕਵਾਂ ਵਾਕ ਨਹੀਂ ਹੈ ਜੋ ਸਥਾਨੀ ਪ੍ਰਾਜੈਕਟ ਦੇ ਸਵੈ-ਸੰਚਾਲਨ ਹੋਣ ਦੀ ਪਹੁੰਚ ਤੇ ਸੀਮਾ ਬਾਰੇ ਲੋੜੀਂਦੀ ਸਪਸ਼ਟਤਾ ਦਿੰਦਾ ਹੋਵੇ।
ਐਮ.ਸੀ.ਡੀ.ਸੀ. ਮੰਨਦੀ ਹੇ ਕਿ ਇਹ ਢੁੱਕਵੇਂ ਫਿਕਰ ਹਨ ਪਰ ਆਮ ਅਰਥ ਬਣਿਆ ਰਹਿਣਾ ਚਾਹੀਦਾ ਹੈ।
ਇਸ ਲਈ:
ਕੋਈ ਵੀ ਸੁਝਾਅ ਅਤੇ ਖਾਸ ਕਿਸਮ ਦੇ ਵਾਕ ਜੋ ਅਰਥ ਵੀ ਸਿਰਜ ਦੇਵੇ ਤੇ ਨਾਲ ਹੀ ਇਸ ਸੰਬੰਧੀ ਕਾਨੂੰਨੀ ਫਿਕਰਾਂ ਨੂੰ ਵੀ ਸੰਤੁਸ਼ਟ ਕਰ ਦੇਵੇ ਤਾਂ ਉਹ ਬੇਹੱਦ ਸਰਾਹੇ ਜਾਣਗੇ।
← ਰੂਪਰੇਖਾ 'ਤੇ ਜਾਣ ਲਈ ਕਲਿੱਕ ਕਰੋ | "ਕੀਮਤਾਂ ਤੇ ਸਿਧਾਂਤਾਂ" ਖੰਡ 'ਤੇ ਜਾਣ ਲਈ →